ਪੰਜਾਬ

punjab

ETV Bharat / state

ਜਲੰਧਰ ਦੇ ਨੌਜਵਾਨ ਨੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਮਾਡਲ ਕੀਤਾ ਤਿਆਰ - punjab news

13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿਖੇ ਹੋਏ ਖ਼ੂਨੀ ਸਾਕੇ ਨੂੰ ਦਰਸ਼ਾਉਂਦਾ ਇੱਕ ਮਾਡਲ ਜਲੰਧਰ ਦੇ ਨੌਜਵਾਨ ਸਾਹਿਬ ਸਿੰਘ ਨੇ ਤਿਆਰ ਕੀਤਾ ਹੈ। ਇਸ ਮਾਡਲ ਨੂੰ ਹਸਤ ਕਲਾ ਰਾਹੀਂ ਤਿਆਰ ਕੀਤਾ ਗਿਆ ਹੈ। ਮਾਡਲ ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਨੂੰ ਹੂਬਹੂ ਅੱਖਾਂ ਅੱਗੇ ਪੇਸ਼ ਕਰ ਕੇ ਜਖ਼ਮ ਨੂੰ ਤਾਜ਼ਾ ਕਰ ਦਿੰਦਾ ਹੈ। ਮਾਡਲ ਨੂੰ ਤਿਆਰ ਕਰਨ ਲਈ 18 ਮਹੀਨਿਆਂ ਦੀ ਸਖਤ ਮਿਹਨਤ ਲਗੀ ਹੈ।

a model of jallianwala bagh is made by a man in jalandhar on 100 years

By

Published : Apr 13, 2019, 10:06 PM IST

ਜਲੰਧਰ:ਇੱਕ ਨੌਜਵਾਨ ਨੇ ਜਲ੍ਹਿਆਂਵਾਲਾ ਬਾਗ਼ ਦਾ ਮਾਡਲ ਤਿਆਰ ਕੀਤਾ ਹੈ ਜਿਸ ਨੂੰ ਦੇਖ ਕੇ ਲਗਦਾ ਹੈ ਕਿ ਇਸ ਤਰ੍ਹਾਂ ਲਗ ਰਿਹਾ ਹੈ ਜਿਵੇ ਇਹ ਸੌ ਸਾਲਾ ਪਹਿਲੇ ਵਾਲਾ ਜਲ੍ਹਿਆਂਵਾਲਾ ਬਾਗ਼ ਹੀ ਹੋਵੇ, ਜਿਥੇ ਜਨਰਲ ਡਾਇਰ ਨੇ ਗੋਲੀਆਂ ਚਲਾ ਹਜਾਰਾਂ ਲੋਕਾਂ ਦਾ ਕਤਲੇਆਮ ਕੀਤਾ ਸੀ। ਇਸ ਮਾਡਲ ਦੀ ਸ਼ੁਰੂਆਤ ਇੰਗਲੈਂਡ ਵਿਖੇ ਹੋਈ ਤੇ ਇਸ ਨੂੰ ਤਿਆਰ ਜੰਲਧਰ 'ਚ ਕੀਤਾ ਗਿਆ ਹੈ। ਤਿਆਰ ਮਾਡਲ ਨੂੰ ਡਰਬੀ ਦੇ ਸਿੱਖ ਮਿਊਜ਼ੀਅਮ ਵਿਚ ਰੱਖਿਆ ਜਾਣਾ ਹੈ।
ਇਹ ਮਾਡਲ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿਖੇ ਹੋਏ ਖ਼ੂਨੀ ਸਾਕੇ ਨੂੰ ਯਾਦ ਕਰਵਾਉਂਦਾ ਹੈ। ਇਸ ਮਾਡਲ ਨੂੰ ਹਸਤ ਕਲਾ ਰਾਹੀਂ ਜਲੰਧਰ ਦੇ ਨੌਜਵਾਨ ਸਾਹਿਬ ਸਿੰਘ ਨੇ ਤਿਆਰ ਕੀਤਾ ਹੈ। ਪਹਿਲੀ ਨਜ਼ਰ 'ਚ ਇਹ ਮਾਡਲ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੂੰ ਹੂਬਹੂ ਅੱਖਾਂ ਅੱਗੇ ਪੇਸ਼ ਕਰ ਕੇ ਜਖ਼ਮ ਨੂੰ ਤਾਜ਼ਾ ਕਰ ਦਿੰਦਾ ਹੈ। ਇਸ ਮਾਡਲ ਵਿੱਚ ਜਲ੍ਹਿਆਂਵਾਲਾ ਬਾਗ਼ ਦੇ ਮੁੱਖ ਦਰਵਾਜੇ ਤੋਂ ਲੈ ਕੇ, ਵਿਹੜੇ ਵਿੱਚ ਬਰਤਾਨਵੀ ਫੌਜ ਦੀ ਤਾਇਨਾਤੀ, ਗੋਲੀਆਂ ਨਾਲ ਮਰਦੇ ਨਿਹੱਥੇ ਨਿਰਦੋਸ਼ ਲੋਕ ਅਤੇ ਜਾਨ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰਦੇ ਅਤੇ ਬਾਹਰ ਜਾਣ ਵਾਲੇ ਦਰਵਾਜੇ ਵੱਲ ਨੂੰ ਭੱਜਦੇ ਲੋਕਾਂ ਨੂੰ ਬੜੀ ਬਾਰੀਕੀ ਨਾਲ ਵਿਖਾਇਆ ਗਿਆ ਹੈ। ਇਸ ਮਾਡਲ ਨੂੰ ਬਣਾਉਣ ਵਿੱਚ ਲੱਗੀ ਮਿਹਨਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਤਿਆਰ ਕਰਨ ਲਈ 18 ਮਹੀਨਿਆਂ ਦੀ ਸਖਤ ਮਿਹਨਤ ਲਗ ਗਿਆ ਹੈ।

ਵੀਡੀਓ
ਮਾਡਲ ਬਣਾਉਣ ਵਾਲੇ ਕਲਾਕਾਰ ਸਾਹਿਬ ਸਿੰਘ ਮੁਤਾਬਿਕ ਉਨ੍ਹਾਂ ਨੂੰ ਇਹ ਕਲਾ ਵਿਰਾਸਤ 'ਚ ਮਿਲੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ 2 ਮਾਡਲ ਡਰਬੀ ਦੇ ਸਿੱਖ ਮਿਊਜ਼ੀਅਮ 'ਚ ਰੱਖੇ ਗਏ ਹਨ। ਇਹ ਮਾਡਲ ਬਣਿਆ ਬੇਸ਼ੱਕ ਪੰਜਾਬ ਦੀ ਧਰਤੀ 'ਤੇ ਤਿਆਰ ਹੋਇਆ ਹੈ। ਪਰ ਇਸ ਨੂੰ ਇੰਗਲੈਂਡ ਦੀ ਧਰਤੀ 'ਤੇ ਡਰਬੀ ਦੇ ਸਿੱਖ ਮਿਊਜ਼ੀਅਮ ਚ ਰੱਖਿਆ ਜਾਣਾ ਹੈ ਤਾਂਕਿ ਉਸ ਧਰਤੀ 'ਤੇ ਜੰਮੇ ਪਲੇ ਪੰਜਾਬੀਆਂ ਅਤੇ ਗੋਰਿਆਂ ਨੂੰ ਦੱਸਿਆ ਜਾ ਸਕੇ ਕਿ ਜਿਸ ਜਲ੍ਹਿਆਂਵਾਲਾ ਬਾਗ਼ ਦਾ 100 ਸਾਲਾ ਮਨਾਇਆ ਜਾ ਰਿਹਾ ਹੈ ਉਥੇ 13 ਅਪ੍ਰੈਲ 1919 ਨੂੰ ਬਰਤਾਨਵੀ ਫੌਜ ਵਲੋਂ ਕੀ ਜ਼ੁਲਮ ਕੀਤਾ ਗਿਆ ਸੀ।

ABOUT THE AUTHOR

...view details