ਜਲੰਧਰ: ਜ਼ਿਲ੍ਹਾ ਜਲੰਧਰ ਦੇ ਲਾਂਬੜਾ ਥਾਣੇ ਅਧੀਨ ਪੈਂਦੇ ਟਾਵਰ ਇਨਕਲੇਵ (Triple murder in tower enclave) ਵਿੱਚ ਇੱਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮ ਬੈਂਕ ਵਿੱਚ ਸਿਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਹੈ ਅਤੇ ਵਿਆਹਿਆ ਹੋਇਆ ਹੈ। ਮੁਲਜ਼ਮ ਮੁਤਾਬਿਕ ਉਸ ਦੇ ਮਾਤਾ-ਪਿਤਾ ਅਤੇ ਭਰਾ ਉਸ ਦੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ,ਉਸ ਦੀ ਪਤਨੀ ਨੂੰ ਪਿਓ ਅਤੇ ਭਰਾ ਜ਼ਬਰੀ ਤੌਰ ਉੱਤੇ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕਰਦੇ ਸਨ, ਇਸ ਕਾਰਨ ਉਸ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਗੁੱਸੇ ਵਿੱਚ ਆਕੇ ਪਹਿਲਾਂ ਆਪਣੇ ਭਰਾ ਅਤੇ ਫਿਰ ਮਾਤਾ-ਪਿਤਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
Jalandhar Triple Murder: ਮਾਪਿਆਂ ਸਮੇਤ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਨੇ ਖੋਲ੍ਹਿਆ ਮੂੰਹ, ਕਿਹਾ- ਪਤਨੀ ਨੂੰ ਜਿਨਸੀ ਤੌਰ 'ਤੇ ਕਰਦੇ ਸਨ ਪਰੇਸ਼ਾਨ, ਤੈਸ਼ 'ਚ ਆ ਕੇ ਕੀਤਾ ਕਤਲ - Jalandhar Crime
ਜਲੰਧਰ ਦੇ ਟਾਵਰ ਇਨਕਲੇਵ ਵਿੱਚ ਇੱਕ ਸ਼ਖ਼ਸ ਨੇ ਮਾਤਾ-ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ। ਮੁਲਜ਼ਮ ਦਾ ਇਲਜ਼ਾਮ ਹੈ ਕਿ ਉਸ ਦੇ ਮਾਤਾ-ਪਿਤਾ ਅਤੇ ਭਰਾ ਨੇ ਉਸ ਦੀ ਪਤਨੀ ਦਾ ਲਗਾਤਰ ਜਿਨਸੀ ਸ਼ੋਸ਼ਣ ਕੀਤਾ ਅਤੇ ਇਸ ਲਈ ਉਹ ਵੱਖਰਾ ਹੋਣ ਲਈ ਜ਼ਮੀਨ ਦੀ ਮੰਗ ਕਰ ਰਿਹਾ ਸੀ। ਇਸ ਤੋਂ ਬਾਅਦ ਵਿਵਾਦ ਵਧਣ ਮਗਰੋਂ ਉਸ ਨੇ (land dispute) ਆਪਣੇ ਮਾਪਿਆਂ ਅਤੇ ਭਰਾ ਨੂੰ ਲਾਇਸੰਸੀ ਰਾਈਫਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Published : Oct 20, 2023, 4:44 PM IST
|Updated : Oct 20, 2023, 9:55 PM IST
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਜਾਇਦਾਦ ਦੇ ਝਗੜੇ ਵਿੱਚ ਭਰਾ ਅਤੇ ਮਾਪਿਆਂ ਦਾ ਕਤਲ (Murder of brother and parents) ਕੀਤਾ ਹੈ। ਡੀਐੱਸਪੀ ਬਲਬੀਰ ਸਿੰਘ (DSP Balbir Singh) ਮੁਤਾਬਿਕ ਮੁਲਜ਼ਮ ਦੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਸੀ ਕਿ ਮੁਲਜ਼ਮ ਦਾ ਭਰਾ ਮੰਦਬੁੱਧੀ ਸੀ। ਇਸ ਲਈ ਮੁਲਜ਼ਮ ਆਪਣੇ ਮਾਪਿਆਂ ਨੂੰ ਸਾਰੀ ਜ਼ਮੀਨ ਅਤੇ ਘਰ ਉਸ ਦੇ ਨਾਮ ਕਰਨ ਨੂੰ ਕਹਿੰਦਾ ਸੀ, ਪਰ ਉਸ ਦੇ ਮਾਤਾ-ਪਿਤਾ ਅਜਿਹਾ ਕਰਨ ਲਈ ਰਾਜ਼ੀ ਨਹੀਂ ਸਨ ਅਤੇ ਇਸ ਮੁੱਦੇ ਨੂੰ ਲੈਕੇ ਘਰ ਵਿੱਚ ਕਲੇਸ਼ ਵੀ ਰਹਿੰਦਾ ਸੀ। ਪੁਲਿਸ ਨੇ ਅੱਗੇ ਕਿਹਾ ਕਿ ਮੁਲਜ਼ਮ ਨੇ ਤੈਸ਼ ਵਿੱਚ ਆਕੇ ਲਾਇਸੰਸੀ ਹਥਿਆਰਾਂ ਨਾਲ ਪਹਿਲਾਂ ਭਰਾ ਅਤੇ ਫਿਰ ਮਾਪਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
- Foundation of Tata Steel Plant: ਲੁਧਿਆਣਾ 'ਚ ਟਾਟਾ ਸਟੀਲ ਪਲਾਂਟ ਦਾ ਰੱਖਿਆ ਗਿਆ ਨੀਂਹ ਪੱਥਰ, 2 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, 2600 ਕਰੋੜ ਦੀ ਲਾਗਤ ਨਾਲ ਲੱਗੇਗਾ ਪਲਾਂਟ
- Ludhiana Accident: ਟਰੱਕ ਚਾਲਕ ਨੇ ਮਾਰੀ ਐਕਟਿਵਾ ਸਵਾਰ ਨੂੰ ਟੱਕਰ; ਹੋਈ ਮੌਤ, ਟਰੱਕ ਡਰਾਈਵਰ ਮੌਕੇ 'ਤੇ ਕਾਬੂ
- Khanna rice Millers strike: ਖੰਨਾ ਮੰਡੀ 'ਚ ਸ਼ੈਲਰ ਮਾਲਕਾਂ ਦੀ ਹੜਤਾਲ ਖਤਮ, ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਰਾਹਤ
ਮੁਲਜ਼ਮ ਗ੍ਰਿਫ਼ਤਾਰ,ਹਥਿਆਰ ਜ਼ਬਤ: ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡੀਐੱਸਪੀ ਬਲਬੀਰ ਸਿੰਘ ਮੁਤਾਬਿਕ ਜਿਸ ਹਥਿਆਰ ਨਾਲ ਕਤਲ ਕੀਤਾ ਗਿਆ ਹੈ ਉਹ ਮੁਲਜ਼ਮ ਦੇ ਪਿਤਾ ਦੇ ਨਾਮ ਉੱਤੇ ਰਜਿਟਰਡ ਹੈ। ਉਨ੍ਹਾਂ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਵੀ ਸਾਮਣੇ ਆਇਆ ਹੈ ਕਿ ਮੁਲਜ਼ਮ ਦਾ ਆਪਣੇ ਪਿਤਾ ਨਾਲ ਪ੍ਰਾਪਰਟੀ ਦਾ ਝਗੜਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕਰਕੇ ਜ਼ਬਤ ਕਰ ਲਏ ਗਏ ਹਨ।