ਜਲੰਧਰ:ਜਲੰਧਰ ਉੱਤਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕ੍ਰਿਸ਼ਨ ਦੇਵ ਭੰਡਾਰੀ ਦੇ ਘਰ ਦੇ ਬਾਹਰ ਇਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ, ਇਸ ਦੌਰਾਨ ਇਸ ਵਿਅਕਤੀ ਵੱਲੋਂ ਕ੍ਰਿਸ਼ਨ ਦੇਵ ਭੰਡਾਰੀ ਦੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਇੱਟਾਂ ਮਾਰ ਕੇ ਤੋੜ ਦਿੱਤਾ ਗਿਆ।
ਕ੍ਰਿਸ਼ਨ ਦੇਵ ਭੰਡਾਰੀ ਦੇ ਘਰਦਿਆਂ ਮੁਤਾਬਕ ਉਸ ਨੇ ਘਰ ਦੇ ਅੰਦਰ ਵੀ ਇੱਟਾਂ ਸੁੱਟੀਆਂ। ਇਸ ਹਮਲੇ ਇਸ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਲੋਕਾਂ ਵੱਲੋਂ ਫੜੇ ਗਏ, ਉਸ ਵਿਅਕਤੀ ਨੂੰ ਥਾਣੇ ਵਿੱਚ ਲੈ ਗਈ, ਜਿੱਥੇ ਉਸ ਨਾਲ ਪੁੱਛ ਗਿੱਛ ਜਾਰੀ ਹੈ।
ਇਸ ਬਾਰੇ ਗੱਲਬਾਤ ਕਰਦੇ ਹੋਏ ਕ੍ਰਿਸ਼ਨ ਦੇਵ ਭੰਡਾਰੀ ਦੀ ਬੇਟੀ ਆਸਥਾ ਭੰਡਾਰੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਉਪਰ ਵਾਲੇ ਕਮਰੇ ਵਿੱਚ ਜੋ ਮੀਟਿੰਗ ਵਿੱਚ ਵਿਅਸਤ ਸੀ। ਜਿਸ ਵੇਲੇ ਉਸ ਨੂੰ ਘਰ ਦੇ ਬਾਹਰ ਇਸ ਤੋਂ ਕੁੱਝ ਟੁੱਟਣ ਦੀਆਂ ਆਵਾਜ਼ਾਂ ਆਈਆਂ, ਇਸ ਦੌਰਾਨ ਉਹ ਭੱਜ ਕੇ ਥੱਲੇ ਆਈ ਤੇ ਦੇਖਿਆ ਕਿ ਇਕ ਵਿਅਕਤੀ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਉੱਪਰ ਇੱਟਾਂ ਮਾਰ ਰਿਹਾ ਹੈ ਤੇ ਗੱਡੀਆਂ ਤੋੜ੍ਹ ਰਿਹਾ ਹੈ।