ਜਲੰਧਰ: ਸ਼ਹਿਰ ਦੇ ਇਲਾਕਾ ਸਰਾਭਾ ਵਿੱਚ ਉਸ ਵੇਲੇ ਅਫ਼ਰਾ ਤਫ਼ਰੀ ਮੱਚ ਗਈ, ਜਦੋਂ ਆਪਣੀ ਮਾਂ ਦੇ ਨਾਲ ਆ ਰਿਹਾ ਚਾਰ ਸਾਲਾ ਬੱਚਾ ਅਚਾਨਕ ਗਾਇਬ ਹੋ ਗਿਆ। ਬੱਚੇ ਦੀ ਮਾਂ ਨੇ ਘਰ ਜਾ ਕੇ ਦੇਖਿਆ ਤਾਂ ਉਸ ਦਾ ਚਾਰ ਸਾਲਾ ਬੱਚਾ ਅਸ਼ੀਸ਼ ਕੁਮਾਰ ਮਿਸ਼ਰਾ ਉਸ ਨਾਲ ਨਹੀਂ ਸੀ।
ਚਾਰ ਸਾਲਾਂ ਬੱਚਾ ਗੁੰਮ ਹੋਣ 'ਤੇ ਇਲਾਕੇ 'ਚ ਮਚੀ ਅਫ਼ਰ-ਤਫ਼ਰੀ - ਏਸੀਪੀ ਸੁਖਜਿੰਦਰ ਸਿੰਘ
ਜਲੰਧਰ ਦੇ ਇਲਾਕਾ ਸਰਾਭਾ ਵਿੱਚ ਚਾਰ ਸਾਲਾ ਬੱਚਾ ਅਚਾਨਕ ਗਾਇਬ ਹੋ ਗਿਆ। ਮੌਕੇ 'ਤੇ ਏਸੀਪੀ ਸੁਖਜਿੰਦਰ ਸਿੰਘ ਪਾਰਟੀ ਸਮੇਤ ਆ ਗਏ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਸ਼ੀਸ਼ ਕੁਮਾਰ ਉਸ ਦੀ ਪਤਨੀ ਆਸ਼ਾ ਨਾਲ ਕੀਤੇ ਕੰਮ ਲਈ ਗਿਆ ਸੀ, ਜਦੋਂ ਉਹ ਘਰ ਪੁੱਜੀ ਤਾਂ ਉਸ ਦਾ ਚਾਰ ਸਾਲਾ ਬੱਚਾ ਨਾਲ ਨਹੀਂ ਸੀ। ਬੱਚੇ ਨੂੰ ਜਦੋਂ ਆਲੇ-ਦੁਆਲੇ ਲੱਭਿਆ ਤਾਂ ਬੱਚਾ ਨਹੀਂ ਮਿਲਿਆ। ਬੱਚੇ ਦੇ ਪਰਿਵਾਰਕ ਮੈਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਸੂਤਨਾ ਮਿਲਦੇ ਹੀ ਪੁਲੀਸ ਮੌਕੇ 'ਤੇ ਆ ਗਈ।
ਮੌਕੇ 'ਤੇ ਏਸੀਪੀ ਸੁਖਜਿੰਦਰ ਸਿੰਘ ਪਾਰਟੀ ਸਮੇਤ ਆ ਗਏ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਆਲੇ-ਦੁਆਲੇ ਬਣੇ ਬੋਰਵੈੱਲ ਦੇ ਲਾਗੇ ਦੇਖਿਆ ਤਾਂ ਬੱਚਾ ਕਿਤੇ ਨਹੀਂ ਮਿਲਿਆ। ਉਨ੍ਹਾਂ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾਵੇਗਾ।