ਜਲੰਧਰ: ਬੁੱਧਵਾਰ ਨੂੰ ਦੁਸਹਿਰੇ ਦੇ ਪ੍ਰੋਗਰਾਮ ਤੋਂ ਬਾਅਦ ਦੇਰ ਰਾਤ ਪੁਲਿਸ ਦੀ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੇ ਪੁਲਿਸ ਦੇ ਇਕ ਆਈਪੀਐਸ ਅਫ਼ਸਰ ਸਮੇਤ ਹੋਰ ਮੁਲਾਜ਼ਮਾਂ ਨਾਲ ਧੱਕਾਮੁੱਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਗਈ ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਵਿਅਕਤੀ ਕਿਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਹੀ ਨਹੀਂ ਬਲਕਿ ਉਨ੍ਹਾਂ ਦੇ ਇਕ ਸੀਨੀਅਰ ਆਈਪੀਐਸ ਅਫ਼ਸਰ ਨਾਲ ਵੀ ਬਦਤਮੀਜ਼ੀ ਕਰਦਾ (drunk man assaulted an IPS officer video) ਹੋਇਆ ਨਜ਼ਰ ਆ ਰਿਹਾ।
ਦੇਰ ਰਾਤ ਵਿਅਕਤੀ ਨੇ IPS ਅਫ਼ਸਰ ਨਾਲ ਕੀਤੀ ਬਦਸਲੂਕੀ
ਇੰਨਾ ਹੀ ਨਹੀਂ, ਸਖ਼ਸ਼ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਜਲੰਧਰ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਨੇਤਾਵਾਂ ਅਤੇ ਪੁਲਿਸ ਅਫ਼ਸਰਾਂ ਨਾਲ ਫੋਟੋ ਖਿਚਵਾਉਣ ਦਾ ਬਹੁਤ ਸ਼ੌਂਕ ਹੈ, ਪਰ ਅੱਜ ਸ਼ਰਾਬ ਪੀ ਕੇ ਪੁਲਿਸ ਅਫ਼ਸਰ ਨਾਲ ਭਿੜ ਗਿਆ।
ਦੇਰ ਰਾਤ ਵਿਅਕਤੀ ਨੇ IPS ਅਫ਼ਸਰ ਨਾਲ ਕੀਤੀ ਬਦਸਲੂਕੀ
ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਅਖਿਲ ਸ਼ਰਮਾ ਨਾਮ ਦਾ ਇਹ ਵਿਅਕਤੀ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਦਾ ਰਹਿਣ ਵਾਲਾ ਹੈ। ਕੱਲ੍ਹ ਰਾਤ ਜਦ ਪੁਲਿਸ ਨੇ ਪੀਪੀਆਰ ਮਾਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਖੁਦ ਪੁਲਿਸ ਦੇ ਮੁਲਾਜ਼ਮਾਂ ਨਾਲ ਇਕ ਆਈਪੀਐਸ ਅਫ਼ਸਰ ਵੀ ਮੌਜੂਦ ਸੀ। ਇਸ ਮੌਕੇ ਉਥੋਂ ਇਕ ਗੱਡੀ ਨੂੰ ਰੋਕਿਆ ਗਿਆ ਜੋ ਕਿ ਅਖਿਲ ਸ਼ਰਮਾ ਖੁਦ ਚਲਾ ਰਿਹਾ ਸੀ ਜਿਸ ਤੋਂ ਬਾਅਦ ਇਸ ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਦੇ ਹੋਏ ਉਨ੍ਹਾਂ ਦਾ ਧੱਕਾ ਮੁੱਕੀ ਕੀਤੀ।
ਡੀਸੀਪੀ ਜਗਮੋਹਨ ਸਿੰਘ ਮੁਤਾਬਕ ਜਦ ਇਸ ਦਾ ਮੁਲਾਹਜ਼ਾ ਕਰਵਾਇਆ ਗਿਆ ਤਾਂ ਇਸ ਨੇ ਸ਼ਰਾਬ ਪੀਤੀ ਹੋਈ ਸੀ। ਫਿਲਹਾਲ ਇਸ 'ਤੇ ਮਾਮਲਾ ਦਰਜ ਕਰਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ ਜਿਸ ਦਿ ਐੱਮਐੱਲਆਰ ਵੀ ਐਫਆਈਆਰ ਨਾਲ ਲਾਈ ਗਈ ਹੈ।
ਇਹ ਵੀ ਪੜ੍ਹੋ:ਗੈਂਗਸਟਰ ਤੇ ਸਮੱਗਲਰ ਦੋਵਾਂ ਦੇ ਕੰਡੇ ਅਕਾਲੀ ਦਲ ਤੇ ਕਾਂਗਰਸ ਨੇ ਬੀਜੇ: ਸੀਐਮ ਮਾਨ