ਪੰਜਾਬ

punjab

ETV Bharat / state

ਜਲੰਧਰ: ਨਜਾਇਜ਼ ਸ਼ਰਾਬ ਸਮੇਤ ਇੱਕ ਕਾਬੂ - ਥਾਣਾ ਨੰਬਰ 2

ਪੁਲਿਸ ਵੱਲੋਂ ਸ਼ਰਾਬ ਮਾਫ਼ੀਆ ਖ਼ਿਲਾਫ਼ ਵਾਰ-ਵਾਰ ਕੀਤੀ ਜਾਂ ਰਹੀ ਕਾਰਵਾਈ ਦੇ ਬਾਵਜੂਦ ਵੀ ਸ਼ਰਾਬ ਮਾਫ਼ੀਆ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰ ਰਹੇ ਹਨ। ਜਲੰਧਰ ਦੇ ਥਾਣਾ ਨੰਬਰ 2 ਦੇ ਇਲਾਕੇ ਮਲਕਾ ਚੌਕ ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।

ਨਜਾਇਜ਼ ਸ਼ਰਾਬ ਸਮੇਤ ਇੱਕ ਕਾਬੂ
ਨਜਾਇਜ਼ ਸ਼ਰਾਬ ਸਮੇਤ ਇੱਕ ਕਾਬੂ

By

Published : Jun 24, 2021, 10:47 AM IST

ਜਲੰਧਰ:ਪੰਜਾਬ 'ਚ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀ ਆਉਂਦੇ, ਜਿਹਨਾਂ ਕਾਰਨ ਪਤਾ ਨਹੀਂ ਕਿੰਨ੍ਹੀਆਂ ਮਾਂਵਾ ਦੇ ਪੁੱਤ ਮੌਤ ਦੇ ਮੂੰਹ ਵਿੱਚ ਚੱਲੇ ਜਾਂਦੇ ਹਨ, ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਥਾਣਾ ਨੰਬਰ 2 ਦੇ ਇਲਾਕੇ ਮਲਕਾ ਚੌਕ ਵਿੱਚ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਚੇਤਨ ਨਾਮ ਦੇ ਇੱਕ ਸ਼ਰਾਬ ਤਸਕਰ ਕੋਲੋਂ ਤਿੰਨ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ।

ਇਹ ਵੀ ਪੜ੍ਹੋ:-ਬਜ਼ੁਰਗ ਦੀ ਦਰਦਭਰੀ ਦਾਸਤਾਂ, ਪਰਿਵਾਰ ਦੇ 5 ਮੈਂਬਰਾਂ ਨੂੰ ਕਾਲੇ ਦੌਰ ਦੌਰਾਨ ਉਤਾਰ ਦਿੱਤਾ ਸੀ ਮੌਤ ਦੇ ਘਾਟ

ਥਾਣਾ ਨੰ 2 ਦੇ ਏ.ਐੱਸ.ਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਮਲਕਾ ਚੌਕ ਇਲਾਕੇ ਵਿੱਚ ਇੱਕ ਵਿਅਕਤੀ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ, ਜੋ ਬਾਹਰੋਂ ਸ਼ਰਾਬ ਲਿਆ ਕੇ ਇੱਥੇ ਲੋਕਾਂ ਨੂੰ ਸਪਲਾਈ ਕਰਦਾ ਹੈ। ਨਿਸ਼ਾਨ ਸਿੰਘ ਮੁਤਾਬਿਕ ਇਸ ਜਾਣਕਾਰੀ ਤੋਂ ਬਾਅਦ ਉਹਨਾਂ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਤੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਐਕਟਿਵਾ ’ਤੇ ਆਉਂਦੇ ਹੋਏ ਰੋਕਿਆ ਗਿਆ। ਜਿਸ ਦੇ ਕੋਲੋਂ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਚੇਤਨ ਨਾਮ ਦੇ ਇਸ ਨਜਾਇਜ਼ ਸ਼ਰਾਬ ਕਾਰੋਬਾਰੀ ’ਤੇ ਬਣਦੀ ਕਾਰਵਾਈ ਕੀਤੀ ਜਾਂ ਰਹੀ ਹੈ। ਉਨ੍ਹਾਂ ਅਨੁਸਾਰ ਇਲਾਕੇ ਵਿੱਚ ਪਹਿਲੇ ਵੀ ਕਈ ਲੋਕਾਂ ਦੇ ਨਜਾਇਜ਼ ਸ਼ਰਾਬ ਵੇਚਣ ਕਾਰਨ ਕਾਰਵਾਈ ਹੋ ਚੁੱਕੀ ਹੈ।

ABOUT THE AUTHOR

...view details