ਜਲੰਧਰ:ਬਸੰਤ ਪਚੰਮੀ 'ਤੇ ਪਤੰਗ ਲੁੱਟਦੇ ਹੋਏ ਇੱਕ ਲੜਕੇ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਸ਼ਹਿਰ ਦੇ ਬਸਤੀਬਾਵਾ ਖੇਲ ਇਲਾਕੇ 'ਚ ਵਾਪਰਿਆ।
ਪਤੰਗ ਲੁੱਟਦੇ ਹੋਏ ਕਰੰਟ ਲੱਗਣ ਨਾਲ 15 ਸਾਲਾ ਲੜਕੇ ਦੀ ਮੌਤ - ਜਲੰਧਰ
ਬਸੰਤ ਪਚੰਮੀ 'ਤੇ ਪਤੰਗ ਲੁੱਟਦੇ ਹੋਏ ਇੱਕ ਲੜਕੇ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਸ਼ਹਿਰ ਦੇ ਬਸਤੀਬਾਵਾ ਖੇਲ ਇਲਾਕੇ 'ਚ ਵਾਪਰਿਆ। 15 ਸਾਲਾ ਸਾਹਿਲ ਖ਼ਾਨ ਪੰਤਗ ਲੁੱਟਦੇ ਹੋਏ ਹਾਈ ਵੋਲਟੇਜ਼ ਤਾਰਾਂ ਦੀ ਚਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਸਪੀ ਪਲਵਿੰਦਰ ਸਿੰਘ ਨੇ ਦੱਸਿਆ ਮ੍ਰਿਤਕ ਦੀ ਪਛਾਣ 15 ਸਾਲਾ ਸਾਹਿਲ ਖ਼ਾਨ ਵਜੋਂ ਹੋਈ ਹੈ। ਸਾਹਿਲ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਬਸੰਤ ਦੇ ਮੌਕੇ ਲੋਕ ਪਤੰਗਾਂ ਉਢਾ ਰਹੇ ਸਨ। ਇੱਕ ਪਤੰਗ ਕੱਟਣ 'ਤੇ ਸਾਹਿਲ ਪਤੰਗ ਲੁੱਟਣ ਲਈ ਉਸ ਦੇ ਮਗਰ ਭੱਜਿਆ, ਇਸ ਦੌਰਾਨ ਉਹ ਇੱਕ ਦੁਕਾਨ ਨਾਲ ਲੱਗਦੀ ਹਾਈ ਵੋਲਟੇਜ਼ ਤਾਰਾਂ ਨਾਲ ਉਸ ਦਾ ਸਿਰ ਟੱਕਰਾ ਗਿਆ। ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ। ਸਾਹਿਲ ਦੀ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ 'ਚ ਰਖਵਾਇਆ ਗਿਆ ਹੈ।ਪੁਲਿਸ ਵੱਲੋਂ ਇਸ ਮਾਮਲੇ 'ਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।