ਜਲੰਧਰ: ਜਿੱਥੇ ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਉੱਥੇ ਹੀ ਸੂਬੇ 'ਚ ਵੀ ਕੋਰੋਨਾ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ। ਸੂਬੇ 'ਚ ਰੈਡ ਜ਼ੋਨ ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਅੱਜ ਵੀ ਜ਼ਿਲ੍ਹਾ ਜਲੰਧਰ 'ਚੋਂ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ।
ਪੀੜਤਾਂ ਵਿੱਚੋਂ ਇੱਕ ਮਰੀਜ਼ ਕਬੂਲਪੁਰ ਇੱਕ ਲੱਦੇਵਾਲੀ ਅਤੇ ਇੱਕ ਪਿੰਡ ਸ਼ੇਖੇ ਦਾ ਰਹਿਣ ਵਾਲਾ ਹੈ ਜਦਕਿ ਦੋ ਮਹਿਲਾਵਾਂ ਅਤੇ ਇੱਕ ਯੁਵਕ ਅਵਤਾਰ ਨਗਰ ਦੇ ਹਨ ਨਾਲ ਹੀ ਦੋਵੇਂ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਮੁਲਾਜ਼ਮ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਏਐਸਆਈ ਅਤੇ ਇੱਕ ਕਾਂਸਟੇਬਲ ਆਪਰੇਟਰ ਹੈ। ਇੰਨਾ ਹੀ ਨਹੀਂ ਪੁਲਿਸ ਦੇ ਦੋ ਹੋਰ ਮੁਲਾਜ਼ਮ ਵੀ ਕੋਰੋਨਾ ਦੀ ਚਪੇਟ ਵਿੱਚ ਆਏ ਹਨ ਇਨ੍ਹਾਂ ਵਿੱਚੋਂ ਇੱਕ ਰਈਆ ਅਤੇ ਇੱਕ ਫ਼ਿਰੋਜ਼ਪੁਰ ਦਾ ਹੈ। ਫਿਲਹਾਲ ਜਲੰਧਰ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਕੋਰੋਨਾ ਹੋਣ ਦੇ ਬਾਅਦ ਪੁਲਿਸ 'ਚ ਹੜਕੰਪ ਮੱਚ ਗਿਆ ਹੈ