ਜਲੰਧਰ: ਜ਼ਿਲ੍ਹੇ ਦੀ ਰਹਿਣ ਵਾਲੀ 70 ਸਾਲਾ ਬਜ਼ੁਰਗ ਮਧੁਰਿਮਾ ਆਪਣੇ ਘਰ ਵਿੱਚ ਹੀ ਗ਼ਰੀਬ ਅਤੇ ਝੁੱਗੀਆਂ ਆਦਿ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਨ੍ਹਾਂ 9 ਸਾਲ ਪਹਿਲਾਂ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ। ਸ਼ੁਰੂਆਤ 2 ਜਾਂ 3 ਬੱਚੇ ਤੋਂ ਕੀਤੀ ਸੀ ਪਰ ਹੁਣ ਇਨ੍ਹਾਂ ਬੱਚਿਆਂ ਦੀ ਗਿਣਤੀ ਵੱਧਦੀ ਵੱਧਦੀ 40 ਦੇ ਕਰੀਬ ਹੋ ਗਈ ਹੈ।
ਉੱਥੇ ਪੜ੍ਹਨ ਵਾਲੇ ਬੱਚਿਆਂ ਦਾ ਕਹਿਣਾ ਹੈ ਕਿ ਮੈਡਮ ਮਧੁਰਿਮਾ ਬਹੁਤ ਵਧੀਆ ਹੈ ਅਤੇ ਉਨ੍ਹਾਂ ਨੂੰ ਚੰਗੇ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉੱਥੇ ਆ ਕੇ ਪੜ੍ਹਾਈ ਕਰਨਾ ਵਧੀਆ ਲੱਗਦਾ ਹੈ। ਬੱਚਿਆਂ ਨੇ ਮੈਡਮ ਮਧੁਰਿਮਾ ਦੀ ਕਾਫ਼ੀ ਤਾਰੀਫ਼ ਕੀਤੀ।