ਪੰਜਾਬ

punjab

By

Published : Nov 17, 2022, 1:34 PM IST

ETV Bharat / state

ਜਲੰਧਰ ਦੇ ਇਸ ਪਿੰਡ 'ਚ 70 ਫੀਸਦ ਲੋਕ NRI, ਪਿੰਡ ਦੀ ਤਰੱਕੀ 'ਚ ਵੀ ਪਾ ਰਹੇ ਯੋਗਦਾਨ

ਜਲੰਧਰ ਦਾ ਪਿੰਡ ਗਾਖਲ ਜਿਥੇ 70 ਫੀਸਦ ਲੋਕ ਵਿਦੇਸ਼ਾਂ 'ਚ ਵਸੇ ਹੋਏ ਹਨ। ਇਥੇ ਹਰ ਤਰ੍ਹਾਂ ਦੀ ਸੁਵਿਧਾ ਪੰਚਾਇਤ ਅਤੇ ਐਨ.ਆਰ.ਆਈ ਭਰਾਵਾਂ ਦੀ ਮਦਦ ਨਾਲ ਹਾਜ਼ਰ ਹੈ। ਜਿਥੇ ਪਿੰਡ ਦੀ ਪੰਚਾਇਤ ਵਿਕਾਸ ਲਈ ਕੰਮ ਕਰਦੀ ਹੈ ਤਾਂ ਉਥੇ ਹੀ ਐਨ.ਆਰ.ਆਈ ਵੀ ਪਿੰਡ ਦੀ ਨੁਹਾਰ ਬਦਲਣ 'ਚ ਮੋਹਰੀ ਭੂਮਿਕਾ ਅਦਾ ਕਰਦੇ ਹਨ।

ਜਲੰਧਰ ਦੇ ਇਸ ਪਿੰਡ 'ਚ 70 ਫੀਸਦ ਲੋਕ NRI
ਜਲੰਧਰ ਦੇ ਇਸ ਪਿੰਡ 'ਚ 70 ਫੀਸਦ ਲੋਕ NRI

ਜਲੰਧਰ:ਜ਼ਿਲ੍ਹੇ ਦਾ ਪਿੰਡ ਗਾਖਲ ਜਿਸ ਦੀ ਕੁੱਲ ਆਬਾਦੀ ਲਗਪਗ 4500 ਦੇ ਕਰੀਬ ਹੈਂ। ਜ਼ਿਲ੍ਹੇ ਦਾ ਇਹ ਅਜਿਹਾ ਪਿੰਡ ਹੈ ਜਿਥੇ ਅਜਿਹੀ ਕੋਈ ਸੁਵਿਧਾ ਨਹੀਂ ਜਿਹੜੀ ਮੌਜੂਦ ਨਾ ਹੋਵੇ। ਪਿੰਡ ਦੀਆਂ ਪੱਕੀਆਂ ਗਲੀਆਂ,ਪਾਣੀ ਦਾ ਪੂਰਾ ਪ੍ਰਬੰਧ, ਸੀਵਰੇਜ ਸਿਸਟਮ, ਵਗਦੇ ਪਾਣੀ ਦੀ ਸਹੀ ਨਿਕਾਸੀ ਵਰਗੀਆਂ ਉਹ ਸਾਰੀਆਂ ਸੁਵਿਧਾਵਾਂ ਇਸ ਪਿੰਡ ਵਿਚ ਮੌਜੂਦ ਹਨ। ਇਸ ਪੂਰੇ ਪਿੰਡ ਵਿੱਚ ਕਿਤੇ ਵੀ ਕੋਈ ਨਾਲੀ ਨਜ਼ਰ ਨਹੀਂ ਆਉਂਦੀ।

ਸੀਚੇਵਾਲ ਮਾਡਲ ਰਾਹੀਂ ਪਾਣੀ ਨੂੰ ਸਾਫ: ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਪਿੰਡ ਦਾ ਛੱਪੜ ਜਿਸ ਵਿੱਚ ਸੀਚੇਵਾਲ ਮਾਡਲ ਰਾਹੀਂ ਪਾਣੀ ਨੂੰ ਸਾਫ ਕਰ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਗਿਆ ਹੈ, ਤਾਂ ਜੋ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ। ਪਿੰਡ ਦੀਆਂ ਮੁੱਢਲੀਆਂ ਸੁਵਿਧਾਵਾਂ ਪਿੰਡ ਦੇ ਸਰਪੰਚ ਅਤੇ ਪੰਚਾਇਤ ਦੀ ਮਿਹਨਤ ਦਾ ਨਤੀਜਾ ਹੈ।

ਕਦੇ ਪਿੰਡ ਵਿਚਕਾਰ ਹੁੰਦੀ ਸੀ ਛੱਪੜ:ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਕ ਸਮਾਂ ਹੁੰਦਾ ਸੀ ਜਦ ਰੈਂਕ ਦੇ ਬਿਲਕੁਲ ਵਿਚਕਾਰ ਬਣਿਆ ਛੱਪੜ ਗੰਦਗੀ ਨਾਲ ਭਰਿਆ ਰਹਿੰਦਾ ਸੀ ਅਤੇ ਕੋਈ ਵੀ ਅਜਿਹਾ ਇੰਤਜ਼ਾਮ ਨਹੀਂ ਹੁੰਦਾ ਸੀ, ਜਿਸ ਨਾਲ ਪਿੰਡ ਦੇ ਬੁਜ਼ੁਰਗ ਅਤੇ ਹੋਰ ਨੂੰ ਸ਼ਾਮ ਨੂੰ ਘਰੋਂ ਬਾਹਰ ਨਿਕਲ ਕੇ ਪਿੰਡ ਵਿਚ ਕਿਸੇ ਇਕੱਠੇ ਹੋ ਕੇ ਬਹਿ ਸਕਣ। ਪਰ ਅੱਜ ਜਿਸ ਜਗ੍ਹਾ ਉਪਰ ਛੱਪੜ ਸੀ ਉਥੇ ਇਸੇ ਪਿੰਡ ਦੇ ਐਨ ਆਰ ਆਈ ਪਰਿਵਾਰਾਂ ਦੀ ਮਦਦ ਅਤੇ ਪੰਚਾਇਤ ਦੀ ਮਿਹਨਤ ਸਦਕਾ ਇਕ ਸ਼ਾਨਦਾਰ ਪਾਰਕ ਅਤੇ ਇਕ ਵੱਡੀ ਪਾਰਕਿੰਗ ਜਿਸ ਵਿੱਚ ਕਰੀਬ 50 ਗੱਡੀਆਂ ਖੜ੍ਹੀਆਂ ਹੋ ਸਕਦੀਆਂ ਨੇ ਬਣਾ ਦਿੱਤੀ ਗਈ ਹੈ।

ਜਲੰਧਰ ਦੇ ਇਸ ਪਿੰਡ 'ਚ 70 ਫੀਸਦ ਲੋਕ NRI

ਗੱਡੀਆਂ ਪਾਰਕਿੰਗ ਲਈ ਥਾਂ:ਪਾਰਕਿੰਗ ਦੇ ਬਿਲਕੁਲ ਸਾਹਮਣੇ ਪਿੰਡ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਕ ਪਾਸੇ ਜਿੱਥੇ ਲੋਕ ਸ਼ਾਮ ਨੂੰ ਇਸ ਪਾਰਕ ਵਿਚ ਸੈਰ ਕਰਨ ਆਉਂਦੇ ਨੇ, ਉਹ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਖੜੀਆਂ ਕਰ ਸਕਦੇ ਹਨ। ਇਸਦੇ ਨਾਲ ਹੀ ਜੇ ਗੁਰਦੁਆਰਾ ਸਾਹਿਬ ਵਿਖੇ ਕੋਈ ਪ੍ਰੋਗਰਾਮ ਹੁੰਦਾ ਹੈਂ ਤਾਂ ਬਾਹਰੋਂ ਆਉਣ ਵਾਲੇ ਲੋਕਾਂ ਲਈ ਇਹ ਪਾਰਕਿੰਗ ਇਕ ਖਾਸ ਸੁਵਿਧਾ ਬਣ ਜਾਂਦੀ ਹੈ।

ਸੈਰ ਕਰਨ ਲਈ ਪਾਰਕ ਅਤੇ ਖੇਡ ਦੇ ਮੈਦਾਨ: ਇੱਕ ਪਾਸੇ ਪਿੰਡ ਵਿੱਚ ਜਿੱਥੇ ਬਜ਼ੁਰਗਾਂ ਦੇ ਬੈਠਣ ਅਤੇ ਸੈਰ ਕਰਨ ਲਈ ਸੁੰਦਰ ਪਾਰਕ ਬਣਾਇਆ ਗਿਆ ਹੈ। ਉਸ ਦੇ ਨਾਲ ਨੌਜਵਾਨਾਂ ਦੇ ਖੇਡਣ ਲਈ ਕਬੱਡੀ, ਕੁਸ਼ਤੀ, ਕ੍ਰਿਕੇਟ, ਵਾਲੀਬਾਲ ਦੇ ਮੈਦਾਨ ਦੇ ਨਾਲ-ਨਾਲ ਇੱਕ ਸਟੇਡੀਅਮ ਅਤੇ ਨੌਜਵਾਨਾਂ ਦੇ ਕਸਰਤ ਕਰਨ ਲਈ ਜਿਮ ਵੀ ਮੌਜੂਦ ਹੈ। ਪਿੰਡ ਦੇ ਸਰਪੰਚ ਸੁਖਵੰਤ ਸਿੰਘ ਸੁੱਖਾ ਦੇ ਮੁਤਾਬਕ ਪਿੰਡ ਵਿੱਚ ਨਸ਼ੇ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਨੌਜਵਾਨ ਵਿਦੇਸ਼ਾਂ ਵਿੱਚ ਗਏ ਹੋਏ ਨੇ ਜਾਂ ਫਿਰ ਪਿੰਡ ਦੇ ਖੇਡ ਦੇ ਮੈਦਾਨਾਂ ਵਿੱਚ ਕੰਮ ਤੋਂ ਇਲਾਵਾ ਖੇਡਦੇ ਹੋਏ ਨਜ਼ਰ ਆਉਂਦੇ ਹਨ। ਉਹਨਾਂ ਦੇ ਮੁਤਾਬਕ ਜੋ ਪਿੰਡੋਂ ਬਾਹਰ ਜਾ ਕੇ ਵਿਦੇਸ਼ਾਂ ਵਿਚ ਵਸੇ ਹੋਏ ਨੇ ਉਹਨਾਂ ਤੋਂ ਪਿੰਡ ਦੇ ਨੌਜਵਾਨ ਬਹੁਤ ਕੁਝ ਸਿੱਖਦੇ ਨੇ ਜਿਸ ਕਰਕੇ ਪਿੰਡ ਵਿੱਚ ਬਹੁਤ ਖ਼ੁਸ਼ਹਾਲ ਮਾਹੌਲ ਹੈ।

ਪਿੰਡ ਦੇ ਕੰਮਾਂ ਲਈ NRI ਵੀ ਕਰਦੇ ਨੇ ਖੂਬ ਮਦਦ: ਪਿੰਡ ਦੇ ਕਰੀਬ 70 ਫੀਸਦ ਘਰਾਂ ਦੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਨੌਕਰੀ ਜਾਂ ਕਾਰੋਬਾਰ ਕਰ ਰਹੇ ਹਨ। ਹਾਲਾਂਕਿ ਇਹ ਲੋਕ ਵਿਦੇਸ਼ਾਂ ਵਿਚ ਜਾ ਕੇ ਵੱਸ ਗਏ ਨੇ ਪਰ ਬਾਵਜੂਦ ਇਸਦੇ ਇਹ ਆਪਣੇ ਪਿੰਡ ਦੀ ਮਿੱਟੀ ਨਾਲ ਜੁੜੇ ਹੋਏ ਹਨ। ਪਿੰਡ ਦੇ ਉਹ ਸਾਰੇ ਐੱਨ ਆਰ ਆਈ ਪਿੰਡ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਉਤੇ ਖਾਸ ਨਜ਼ਰ ਰੱਖਦੇ ਨੇ ਅਤੇ ਕਿਸੇ ਵੀ ਤਰ੍ਹਾਂ ਦੇ ਕੰਮ ਵਿਚ ਪਿੰਡ ਦਾ ਪੂਰਾ ਸਹਿਯੋਗ ਕਰਦੇ ਹਨ। ਸਰਪੰਚ ਮੁਤਾਬਕ ਪਿੰਡ ਦੇ ਵਿੱਚੋ ਵਿੱਚ ਬਣੇ ਛੱਪੜ ਚੋਂ ਪਿੰਡ ਤੋਂ ਬਾਹਰ ਕੱਢਣ ਅਤੇ ਉਸ ਥਾਂ 'ਤੇ ਇੱਕ ਸੁੰਦਰ ਪਾਰਕ ਅਤੇ ਪਾਰਕਿੰਗ ਬਣਾਉਣ ਵਿੱਚ ਵੀ ਐਨ ਆਰ ਆਈ ਪਰਿਵਾਰਾਂ ਦਾ ਬਹੁਤ ਯੋਗਦਾਨ ਹੈ। ਪਿੰਡ ਤਿੋਂ ਜਾ ਕੇ ਵਿਦੇਸ਼ਾਂ ਵਿੱਚ ਵਸੇ ਇਹ ਲੋਕ ਇਥੇ ਛੱਡੇ ਹੋਏ ਆਪਣੇ ਕਾਰੋਬਾਰ ਅਤੇ ਕਿਸਾਨੀ ਲਈ ਪਿੰਡ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਅੱਗੇ ਲਿਆਉਂਦੇ ਹਨ। ਸਰਪੰਚ ਮੁਤਾਬਕ ਇਸ ਪਿੰਡ ਤੋਂ ਜਿੰਨੇ ਵੀ ਲੋਕ ਵਿਦੇਸ਼ਾਂ ਵਿੱਚ ਜਾ ਕੇ ਵੱਸੇ ਨੇ ਅੱਜ ਉਨ੍ਹਾਂ ਦੀ ਖੇਤੀ ਇਸੇ ਪਿੰਡ ਦੇ ਲੋਕ ਕਰ ਰਹੇ ਹਨ।

ਪਿੰਡ ਨਹੀਂ ਸਰਕਾਰੀ ਗਰਾਂਟਾਂ ਦਾ ਮੁਹਤਾਜ:ਜਲੰਧਰ ਦਾ ਇਹ ਪਿੰਡ ਗਾਖਲ ਕਿਸੇ ਸਰਕਾਰੀ ਗਰਾਂਟ ਦਾ ਮੁਥਾਜ ਨਹੀਂ ਹੈ। ਪਿੰਡ ਦੇ ਸਰਪੰਚ ਦੇ ਮੁਤਾਬਕ ਪਿੰਡ ਵਿੱਚ ਬਹੁਤ ਸਾਰੇ ਵਿਕਾਸ ਦੇ ਕੰਮਾਂ ਵਿਚ ਐੱਨ ਆਰ ਆਈ ਪੂਰਾ ਯੋਗਦਾਨ ਦਿੰਦੇ ਨੇ। ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੀ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਪਿੰਡ ਦੇ ਵਿਕਾਸ ਲਈ ਕੰਮ ਕਰਦੀ ਹੈ।

ਇਹ ਵੀ ਪੜ੍ਹੋ:ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ

ABOUT THE AUTHOR

...view details