ਪੰਜਾਬ

punjab

ETV Bharat / state

ਜਲੰਧਰ ਚ 7 ਸਾਲਾ ਬੱਚੇ ਦੇ ਅਗਵਾ ਹੋਣ ’ਤੇ ਇਲਾਕੇ ’ਚ ਫੈਲੀ ਸਨਸਨੀ - ਅਗਲੀ ਕਾਰਵਾਈ ਕੀਤੀ ਜਾਵੇਗੀ

ਜਲੰਧਰ ’ਚ 7 ਸਾਲਾ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

ਜਲੰਧਰ ਚ 7 ਸਾਲਾ ਬੱਚੇ ਦੇ ਅਗਵਾ ਹੋਣ ’ਤੇ ਇਲਾਕੇ ’ਚ ਫੈਲੀ ਸਨਸਨੀ
ਜਲੰਧਰ ਚ 7 ਸਾਲਾ ਬੱਚੇ ਦੇ ਅਗਵਾ ਹੋਣ ’ਤੇ ਇਲਾਕੇ ’ਚ ਫੈਲੀ ਸਨਸਨੀ

By

Published : Jun 5, 2021, 3:09 PM IST

ਜਲੰਧਰ: ਜ਼ਿਲ੍ਹੇ ਦੇ ਪੱਕਾ ਬਾਗ ਇਲਾਕੇ ਚ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ 7 ਸਾਲ ਦਾ ਬੱਚਾ ਅਰਬਾਜ਼ ਦੇ ਅਗਵਾ ਹੋਣ ਦੀ ਖਬਰ ਫੈਲੀ। ਲਾਪਤਾ ਹੋਏ ਬੱਚੇ ਦੇ ਪਰਿਵਾਰ ਵਾਲਿਆਂ ਨੇ ਇੱਕ ਵਿਅਕਤੀ ’ਤੇ ਬੱਚੇ ਨੂੰ ਅਗਵਾ ਕਰਨ ਦੇ ਇਲਜ਼ਾਮ ਲਗਾਏ ਹਨ।

ਜਲੰਧਰ ਚ 7 ਸਾਲਾ ਬੱਚੇ ਦੇ ਅਗਵਾ ਹੋਣ ’ਤੇ ਇਲਾਕੇ ’ਚ ਫੈਲੀ ਸਨਸਨੀ

ਇਸ ਸਬੰਧ ’ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ, ਕਿ ਇੱਕ ਵਿਅਕਤੀ ਆਪਣੇ ਝਾਂਸੇ ਚ ਪਾ ਕੇ 7 ਸਾਲਾਂ ਬੱਚੇ ਨੂੰ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਜੀਆਰਪੀ ਅਤੇ ਏਆਰਪੀ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।

ਫਿਲਹਾਲ ਪਰਿਵਾਰ ਵੱਲੋਂ ਇੱਕ ਵਿਅਕਤੀ ’ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਸੰਪੂਰਨ ਕ੍ਰਾਂਤੀ ਦਿਵਸ: ਦੇਸ਼ ਭਰ 'ਚ ਕਿਸਾਨ ਸਾੜਨਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ

ABOUT THE AUTHOR

...view details