ਜਲੰਧਰ: ਬਾਲ ਮਜ਼ਦੂਰੀ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਫੈਕਟਰੀਆਂ ਵਿੱਚੋਂ 48 ਬਾਲ ਮਜ਼ਦੂਰਾਂ ਨੂੰ ਛੁਡਾਇਆ ਹੈ। ਇਨ੍ਹਾਂ ਵਿੱਚ 35 ਲੜਕੇ ਅਤੇ 13 ਲੜਕੀਆਂ ਸ਼ਾਮਲ ਹਨ। ਜਲੰਧਰ-ਕਪੂਰਥਲਾ ਰੋਡ 'ਤੇ ਇਹ ਫੈਕਟਰੀਆਂ ਜੇ.ਕੇ. ਰਬੜ ਇੰਡਸਟਰੀ ਪ੍ਰਾਈਵੇਟ ਲਿਮਟਿਡ ਯੂਨਿਟ ਅਤੇ ਜੇ.ਕੇ. ਪੌਲੀਮੇਰ ਇੰਡਸਟਰੀ ਵਰਿਆਣਾ ਲੈਦਰ ਕੰਪਲੈਕਸ ਵਿਖੇ ਸਥਿਤ ਹਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਐਨ.ਜੀ.ਓ. 'ਬਚਪਨ ਬਚਾਉ ਅੰਦੋਲਨ' ਨੇ ਫੈਕਟਰੀਆਂ ਵਿੱਚ ਬਾਲ ਮਜ਼ਦੂਰੀ ਬਾਰੇ ਸੂਚਨਾ ਦਿੱਤੀ ਸੀ। ਸੂਚਨਾ 'ਤੇ ਵਧੀਕ ਡੀਸੀ ਪੁਲਿਸ-1 ਵਤਸਲ ਗੁਪਤਾ ਦੀ ਅਗਵਾਈ ਹੇਠ ਬਾਲ ਮਜ਼ਦੂਰਾਂ ਨੂੰ ਲੱਭ ਕੇ ਫੈਕਟਰੀ ਵਿੱਚੋਂ ਛੁਡਾਇਆ ਗਿਆ। ਇਨ੍ਹਾਂ ਵਿੱਚ 35 ਲੜਕੇ ਅਤੇ 13 ਲੜਕੀਆਂ ਹਨ।