ਜਲੰਧਰ: ਕਸਬਾ ਗੁਰਾਇਆ ਦੀ ਪੁਲਿਸ (police) ਨੇ ਦੇਹ ਵਪਾਰ (sex racket) ਦੇ ਧੰਦੇ ਨੂੰ ਲੈ ਕੇ ਇੱਕ ਹੋਟਲ (Hotel) ਵਿੱਚ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਪੁਲਿਸ (police) ਨੇ ਹੋਟਲ (Hotel) ਵਿੱਚੋਂ 2 ਔਰਤਾਂ, 1 ਨੌਜਵਾਨ ਅਤੇ ਹੋਟਲ ਦੇ ਮੈਨੇਜਰ ਨੂੰ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਾਇਆ ਪੁਲਿਸ (police) ਦੇ ਐੱਸ.ਐੱਚ.ਓ. ਪਰਮਿੰਦਰ ਸਿੰਘ (S.H.O. Parminder Singh) ਨੇ ਦੱਸਿਆ ਕਿ ਪੁਲਿਸ (police) ਨੂੰ ਇਸ ਦੇਹ ਵਪਾਰ ਦੇ ਧੰਦੇ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇੱਥੇ ਛਾਪੇਮਾਰੀ ਕਰਕੇ ਕੁਲ ਚਾਰ ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ।
ਦੇਹ ਵਪਾਰ ਮਾਮਲੇ ਵਿੱਚ 4 ਗ੍ਰਿਫ਼ਤਾਰ ਜਾਣਕਾਰੀ ਮੁਤਾਬਕ ਫਗਵਾੜਾ-ਲੁਧਿਆਣਾ ਨੈਸ਼ਨਲ ਹਾਈਵੇਅ (Phagwara-Ludhiana National Highway) ਦੇ ਕੋਲ ਇੱਕ ਹੋਟਲ(Hotel) ‘ਚ ਦੇਹ ਵਪਾਰ (sex racket) ਦਾ ਧੰਦਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਧੰਦੇ ਵਿੱਚ ਗ੍ਰਿਫ਼ਤਾਰ (Arrested) ਹੋਈਆ 2 ਔਰਤਾਂ ਵਿੱਚੋਂ ਇੱਕ ਔਰਤ ਦਲਾਲ ਸੀ, ਜੋ ਦੂਜੀ ਔਰਤ ਨੂੰ ਪੈਸੇ ਦੇ ਕੇ ਉਸ ਤੋਂ ਦੇਹ ਵਪਾਰ ਕਰਵਾਉਦੀ ਸੀ।
ਗ੍ਰਿਫ਼ਤਾਰ (Arrested) ਕੀਤੀ ਔਰਤ ਦੀ ਪਹਿਚਾਣ ਮਿਨਾਕਸ਼ੀ ਪਤਨੀ ਪਰਵਿੰਦਰ ਕੁਮਾਰ ਵਾਸੀ ਤੱਗੜ ਥਾਣਾ ਨੂਰਮਹਿਲ ਅਤੇ ਦੂਜੀ ਮਹਿਲਾ ਨੀਲਮ ਉਰਫ਼ ਨੇਹਾ ਪਤਨੀ ਪਿਆਰਾ ਲਾਲ ਵਾਸੀ ਯੂ.ਪੀ. ਹਾਲ ਵਾਸੀ ਜਲੰਧਰ ਬਾਈਪਾਸ ਲੁਧਿਆਣਾ (Jalandhar Bypass Ludhiana) ਵਜੋਂ ਹੋਈ ਹੈ।
ਜਦ ਕਿ ਫੜੇ ਗਏ ਨੌਜਵਾਨ ਦੀ ਪਹਿਚਾਣ ਜਸਕਰਨ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਚਚਰਾੜੀ ਥਾਣਾ ਗੁਰਾਇਆ ਅਤੇ ਹੋਟਲ ਮੈਨੇਜਰ ਦੀ ਪਹਿਚਾਣ ਛਿੰਦਰਪਾਲ ਵਾਸੀ ਪਿੰਡ ਧੁਲੇਤਾ ਵਜੋਂ ਹੋਈ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਪਰਮਿੰਦਰ ਸਿੰਘ (S.H.O. Parminder Singh) ਨੇ ਦੱਸਿਆ ਕਿ ਹੋਟਲ ਦੇ ਮਾਲਿਕ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਵੀ ਇਸ ਦੀ ਵਪਾਰ ਦੇ ਧੰਦੇ ਵਿੱਚ ਮੁਲਜ਼ਮ ਹੋਇਆ ਤਾਂ ਉਸ ਦੇ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿੱਚ ਦੇਹ ਵਾਪਰ ਦਾ ਧੰਦਾ ਲਗਾਤਾਰ ਵੱਧ ਦਾ ਜਾ ਰਿਹਾ ਹੈ। ਹਾਲਾਂਕਿ ਕਿ ਸਮੇਂ-ਸਮੇਂ ‘ਤੇ ਪੁਲਿਸ ਵੱਲੋਂ ਇਸ ਧੰਦੇ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਧੰਦੇ ਨਾਲ ਕਈ ਵਾਰ ਪੁਲਿਸ ਦੀ ਮਿਲੀ ਭੁਗਤ ਹੋਣ ਦੇ ਵੀ ਇਲਜ਼ਾਮ ਲੱਗੇ ਹਨ।
ਇਹ ਵੀ ਪੜ੍ਹੋ:ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਦੀਪ ਮਠਾਰੂ