ਪੰਜਾਬ

punjab

ETV Bharat / state

ਜਲੰਧਰ ਵਿਖੇ 3 ਨੌਜਵਾਨਾਂ ਨੇ ਇੱਕ ਖੜ੍ਹੀ ਕਾਰ ਨੂੰ ਲਾਈ ਅੱਗ, ਜਾਂਚ ਜਾਰੀ - ਜਲੰਧਰ ਦੇ ਇੰਡਸਟ੍ਰੀਅਲ ਏਰੀਆ

ਜਲੰਧਰ ਦੇ ਇੰਡਸਟ੍ਰੀਅਲ ਏਰੀਆ ਵਿਖੇ 3 ਅਨਜਾਣ ਨੌਜਵਾਨਾਂ ਵੱਲੋਂ ਨਰਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ਦੀ ਖੜ੍ਹੀ ਕਾਰ ਨੂੰ ਅੱਗ ਲਾ ਦਿੱਤੀ ਹੈ, ਇਸ ਘਟਨਾ ਦੀ ਸੀਸੀਟੀਵੀ ਫ਼ੁਟੇਜ ਵੀ ਸਾਹਮਣੇ ਆਈ ਹੈ।

ਜਲੰਧਰ ਵਿਖੇ 3 ਨੌਜਵਾਨਾਂ ਨੇ ਇੱਕ ਖੜ੍ਹੀ ਕਾਰ ਨੂੰ ਲਾਈ ਅੱਗ, ਜਾਂਚ ਜਾਰੀ
ਜਲੰਧਰ ਵਿਖੇ 3 ਨੌਜਵਾਨਾਂ ਨੇ ਇੱਕ ਖੜ੍ਹੀ ਕਾਰ ਨੂੰ ਲਾਈ ਅੱਗ, ਜਾਂਚ ਜਾਰੀ

By

Published : Oct 17, 2020, 8:22 PM IST

ਜਲੰਧਰ: ਇੰਡਸਟਰੀਅਲ ਏਰੀਆ ਵਿੱਚ ਦੇਰ ਰਾਤ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਤਿੰਨ ਨੌਜਵਾਨਾਂ ਵੱਲੋਂ ਅੱਗੇ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।

ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਡਸਟ੍ਰੀਅਲ ਏਰੀਆ ਦੇ ਰਹਿਣ ਵਾਲੇ ਨਰਿੰਦਰ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ 3 ਅਨਜਾਣ ਨੌਜਵਾਨਾਂ ਵੱਲੋਂ ਉਸ ਦੀ ਖੜ੍ਹੀ ਕਾਰ ਨੂੰ ਅੱਗ ਲਾ ਦਿੱਤੀ ਗਈ।

ਵੇਖੋ ਵੀਡੀਓ।

ਸੰਜੀਵ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਰਾਹੀਂ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਉੱਤੇ 3 ਨੌਜਵਾਨ ਰਾਤ ਦੇ 11.46 ਵਜੇ ਆਉਂਦੇ ਹਨ ਅਤੇ ਨਰਿੰਦਰ ਸਿੰਘ ਦੀ ਖੜ੍ਹੀ ਕਾਰ ਨੂੰ ਜਲਨਸ਼ੀਲ ਪਦਾਰਥ ਪਾ ਕੇ ਅੱਗ ਲਾ ਦਿੰਦੇ ਹਨ। ਨਰਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ ਉੱਤੇ ਪੁੱਜੀ ਅਤੇ ਘਟਨਾ ਦਾ ਜਾਇਜ਼ਾ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਸਾਰੇ ਘਟਨਾਕਰਮ ਵਿੱਚ ਫ਼ਿਲਹਾਲ ਇਹ ਨਹੀਂ ਪਤਾ ਚੱਲਿਆ ਕਿ ਅੱਗ ਲਗਾਉਣ ਦੀ ਵਜ੍ਹਾ ਕੀ ਸੀ, ਫ਼ਿਲਹਾਲ ਪੁਲਿਸ ਵੱਲੋਂ ਹੋਰਨਾਂ ਥਾਵਾਂ ਦੇ ਸੀਸੀਟੀਵੀ ਵੀ ਫਰੋਲੇ ਜਾ ਰਹੇ ਹਨ ਅਤੇ ਘਟਨਾ ਦੀ ਜਾਂਚ ਜਾਰੀ ਹੈ।

ABOUT THE AUTHOR

...view details