ਪੰਜਾਬ

punjab

ETV Bharat / state

ਜਲੰਧਰ 'ਚ ਆਏ ਕੋਰੋਨਾ ਦੇ 291 ਨਵੇਂ ਮਾਮਲੇ ਸਾਹਮਣੇ - ਜਲੰਧਰ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ

ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ ਤੇ ਜਲੰਧਰ ਵਿੱਚ ਕੱਲ੍ਹ ਕੋਰੋਨਾ ਦੇ 291 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਪਿਛਲੇ ਹਫ਼ਤੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1285 ਤੱਕ ਪਹੁੰਚ ਗਈ। ਇਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਸਮੇਤ 41 ਲੋਕਾਂ ਦੀ ਕੋਰੋਨਾ ਕਰਕੇ ਮੌਤ ਵੀ ਹੋ ਚੁੱਕੀ ਹੈ।

ਜਲੰਧਰ 'ਚ ਆਏ ਕੋਰੋਨਾ ਦੇ 291 ਨਵੇਂ ਮਾਮਲੇ ਸਾਹਮਣੇ
ਜਲੰਧਰ 'ਚ ਆਏ ਕੋਰੋਨਾ ਦੇ 291 ਨਵੇਂ ਮਾਮਲੇ ਸਾਹਮਣੇ

By

Published : Mar 15, 2021, 4:12 PM IST

ਜਲੰਧਰ: ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ। ਪਿਛਲੇ ਇੱਕ ਸਾਲ ਦੌਰਾਨ ਸਤੰਬਰ ਮਹੀਨੇ ਤੋਂ ਬਾਅਦ ਕਾਲਜ ਜਲੰਧਰ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ ਕੱਲ੍ਹ ਕੋਰੋਨਾ ਦੇ 291 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਪਿਛਲੇ ਹਫ਼ਤੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1285 ਤੱਕ ਪਹੁੰਚ ਗਈ।

ਇਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਸਮੇਤ 41 ਲੋਕਾਂ ਦੀ ਕੋਰੋਨਾ ਕਰਕੇ ਮੌਤ ਵੀ ਹੋ ਚੁੱਕੀ ਹੈ।

ਜਲੰਧਰ 'ਚ ਆਏ ਕੋਰੋਨਾ ਦੇ 291 ਨਵੇਂ ਮਾਮਲੇ ਸਾਹਮਣੇ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਨੋਡਲ ਅਫ਼ਸਰ ਟੀ.ਪੀ. ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਕੋਲ ਇੱਕ ਦਿਨ ਦੇ ਵਿੱਚ 300 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸੀ। ਇਸ ਤੋਂ ਬਾਅਦ ਹੁਣ ਕੱਲ੍ਹ 291 ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜਲੰਧਰ ਵਿੱਚ 6 ਲੱਖ 77 ਹਜ਼ਾਰ 584 ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਮੁਤਾਬਕ ਇਸ ਸਮੇਂ ਜਲੰਧਰ ਵਿੱਚ ਕਰੀਬ 1500 ਐਕਟਿਵ ਕੇਸ ਹਨ, ਜਦਕਿ ਹੁਣ ਤੱਕ ਜਲੰਧਰ ਵਿੱਚ 718 ਮੌਤਾਂ ਕੋਰੋਨਾ ਕਰਕੇ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਕੀ ਭਾਰਤ ਲਈ ਮਿਆਂਮਾਰ ਦੀ ਨੀਤੀ ਨੂੰ ਕਾਇਮ ਰੱਖਣ ਦਾ ਸਮਾਂ ?

ABOUT THE AUTHOR

...view details