ਜਲੰਧਰ: ਸੂਬੇ ਦੇ ਵਿੱਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਵਿੱਚ ਚੋਰਾਂ ਦੇ ਵੱਲੋਂ ਬੈਂਕ ਦੇ ਏਟੀਐਮ (ATM machine) ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਚੋਰ ਏਟੀਐਮ ਮਸ਼ੀਨ (ATM machine) ਨੂੰ ਹੀ ਆਪਣੇ ਨਾਲ ਲੈ ਗਏ ਸਨ।
ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਵੱਲੋਂ ਫੋਕਲ ਪੁਆਇੰਟ ਨੇੜੇ ATM ਤੋਂ ਲੁੱਟ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਗ੍ਰਿਫਤਾਰ (2 arrested) ਕੀਤਾ ਗਿਆ ਹੈ। ਕਾਬੂ ਕੀਤੇ ਗਏ ਚੋਰਾਂ ਤੋਂ ਪੁਲਿਸ (Police) ਨੇ ਕੈਸ਼ ਅਤੇ ਲੁੱਟ ਦੇ ਵਿੱਚ ਵਰਤੀ ਗਈ ਗੱਡੀ ਨੂੰ ਵੀ ਬਰਾਮਦ ਕੀਤਾ ਹੈ।
ਮਿਤੀ 28-10-2021 ਨੂੰ ਜਤਿਨ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਯੂਨੀਵਰਸਿਟੀ ਇੰਨਕਲੇਵ ਲੱਧੇਵਾਲੀ ਦੇ ਬਿਆਨ ਦੇ ਆਧਾਰ ਉੱਪਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾ ਖਿਲਾਫ਼ ਐਸਬੀਆਈ ਬੈਂਕ ਦੀ ਏਟੀਐਮ ਮਸ਼ੀਨ ਅਤੇ ਮਸ਼ੀਨ ਦੇ ਵਿੱਚੋਂ 17 ਲੱਖ ਰੁਪਏ ਲੈ ਕੇ ਜਾਣ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ (Police) ਨੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 236 ਮਿਤੀ 28-10-2021 ਅ/ਧ 457/380/461 IPC ਥਾਣਾ ਡਵੀਜ਼ਨ ਨੰਬਰ 8 ਜਲੰਧਰ ਦਰਜ ਕੀਤਾ ਗਿਆ ਸੀ।