ਪੰਜਾਬ

punjab

ETV Bharat / state

ਜਲੰਧਰ 'ਚ ਕਾਰ 'ਤੇ ਪਲਟਿਆ ਗੈਸ ਟੈਂਕਰ, 2 ਦੀ ਮੌਤ, 1 ਗੰਭੀਰ ਜ਼ਖ਼ਮੀ - ਐਚ.ਪੀ ਗੈੱਸ ਏਜੰਸੀ

ਨਕੋਦਰ ਰੋਡ 'ਤੇ ਸਥਿਤ ਪ੍ਰਤਾਪਪੁਰਾ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸਾ 'ਚ ਐਚ.ਪੀ ਗੈੱਸ ਏਜੰਸੀ ਦਾ ਗੈੱਸ ਟੈਂਕਰ ਟਰੱਕ ਕਾਰ 'ਤੇ ਪਲਟ ਗਿਆ ਹੈ। ਟਰੱਕ ਦੇ ਪਲਟਣ ਨਾਲ 2 ਦੀ ਮੌਤ ਹੋ ਗਈ ਹੈ ਤੇ ਇੱਕ ਮਹਿਲਾ ਗੰਭੀਰ ਜ਼ਖ਼ਮੀ ਹੈ।

2 killed in road accident on Nakodar Road
ਨਕੋਦਰ ਰੋਡ 'ਤੇ ਵਾਪਰਿਆ ਸੜਕ ਹਾਦਸਾ 2 ਦੀ ਮੌਤ, 1 ਜ਼ਖ਼ਮੀ

By

Published : Jun 10, 2020, 11:35 AM IST

ਜਲੰਧਰ: ਨਕੋਦਰ ਰੋਡ 'ਤੇ ਸਥਿਤ ਪ੍ਰਤਾਪਪੁਰਾ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸਾ 'ਚ ਐਚ.ਪੀ ਗੈੱਸ ਏਜੰਸੀ ਦਾ ਗੈੱਸ ਟੈਂਕਰ ਟਰੱਕ ਕਾਰ 'ਤੇ ਪਲਟ ਗਿਆ ਹੈ। ਟਰੱਕ ਦੇ ਪਲਟਣ ਨਾਲ 2 ਦੀ ਮੌਤ ਹੋ ਗਈ ਹੈ ਤੇ ਇੱਕ ਮਹਿਲਾ ਗੰਭੀਰ ਜ਼ਖ਼ਮੀ ਹੈ ਜਿਸ ਨੂੰ ਨਿੱਜੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

ਇਸ ਹਾਦਸੇ ਦੀ ਵਿਸਥਾਰਪੁਰਵਕ ਜਾਣਕਾਰੀ ਦਿੰਦੇ ਐਸ.ਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਪ੍ਰਤਾਪਪੁਰਾ ਦੇ ਕੋਲ ਇੱਕ ਹਾਦਸਾ ਵਾਪਰ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਦੁਰਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਟਰੱਕ ਡਰਾਇਵਰ ਤੋਂ ਪਤਾ ਲੱਗਾ ਕਿ ਟਰੱਕ ਚਲਾਂਦੇ ਸਮੇਂ ਸਾਹਮਣੇ ਆਟੋ ਆ ਗਿਆ ਜਿਸ ਤੋਂ ਬਾਅਦ ਉਸ ਆਟੋ ਨੂੰ ਬਚਾਉਦੇ ਹੋਏ ਕਾਰ 'ਤੇ ਟਰੱਕ ਪਲਟ ਗਿਆ। ਉਨ੍ਹਾਂ ਕਿਹਾ ਕਿ 2 ਜਾਨਾਂ ਚਲੀਆਂ ਗਈਆਂ ਹਨ। ਇੱਕ ਔਰਤ ਦਾ ਬਚਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਠੀਕ ਹੁੰਦਿਆਂ ਉਸ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਨਕੋਦਰ ਰੋਡ 'ਤੇ ਵਾਪਰਿਆ ਸੜਕ ਹਾਦਸਾ 2 ਦੀ ਮੌਤ, 1 ਜ਼ਖ਼ਮੀ

ਇਹ ਵੀ ਪੜ੍ਹੋ:ਕੈਪਟਨ ਪਹਿਲਾਂ ਆਪ ਦੇ ਕਾਨਵੈਂਟ ਸਕੂਲ ਦੀ ਫੀਸ ਕਰਨ ਮੁਆਫ:ਪੇਰੈਂਟਸ ਐਕਸ਼ਨ ਗਰੁੱਪ

ਉਨ੍ਹਾਂ ਕਿਹਾ ਕਿ ਗੈੱਸ ਦੇ ਐਕਸਪਰਟ ਨੂੰ ਘਟਨਾ ਸਥਾਨ 'ਤੇ ਬੁਲਾਇਆ ਗਿਆ ਹੈ ਤਾਂ ਜੋ ਉਹ ਇਥੋਂ ਦੀ ਟੈਂਕਰ ਨੂੰ ਸਹੀ ਸਲਾਮਤ ਹਟਾਇਆ ਜਾ ਸਕੇ।

ABOUT THE AUTHOR

...view details