ਜਲੰਧਰ: ਕਮਿਸ਼ਨਰੇਟ ਪੁਲਿਸ ਦੀ ਸੀਆਈਏ ਸਟਾਫ਼ ਦੀ ਟੀਮ ਨੇ ਸੰਤੋਖਪੁਰਾ ਵਿਖੇ ਨਾਕਾਬੰਦੀ ਦੌਰਾਨ ਨਸ਼ੀਲੀ ਗੋਲੀਆਂ ਅਤੇ ਨਸ਼ੀਲੇ ਟੀਕਿਆਂ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਨਾਕੇਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਦੋ ਨੌਜਵਾਨ ਕਾਬੂ - drug addict
ਸੀਆਈਏ ਸਟਾਫ਼ ਦੀ ਟੀਮ ਨੇ ਸੰਤੋਖਪੁਰਾ ਵਿਖੇ ਨਾਕਾਬੰਦੀ ਦੌਰਾਨ ਇੱਕ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਤੋਂ 5880 ਪੁੱਲਪ੍ਰਿਜ਼ਮ ਨਸ਼ੇ ਦੀਆਂ ਗੋਲੀਆਂ ਅਤੇ 432 ਸਪਾਸਮੋ ਪ੍ਰੋਕਸੀਵਨ ਪਲੱਸ ਇੰਜੈਕਸ਼ਨ ਬਰਾਮਦ ਕੀਤੇ।
ਫ਼ੋਟੋ
ਇਹ ਵੀ ਪੜ੍ਹੋ : ਜੇਲ੍ਹ 'ਚ ਪੁੱਤਰ ਨੂੰ ਮਾਂ ਨੇ ਫੜਾਇਆ ਨਸ਼ਾ
ਪੁਲਿਸ ਪੁੱਛ-ਗਿੱਛ ਦੌਰਾਨ ਆਰੋਪੀਆਂ ਨੇ ਦੱਸਿਆ ਕਿ ਉਹ ਯੂਪੀ ਤੋਂ ਇਹ ਗੋਲੀਆਂ ਖਰੀਦ ਕੇ ਇੱਥੇ ਵੇਚਦੇ ਸੀ। ਫੜੇ ਗਏ ਆਰੋਪੀਆਂ ਦੀ ਪਹਿਚਾਣ ਵਿਸ਼ਾਲ ਚੋਪੜਾ ਪੁੱਤਰ ਪ੍ਰਦੀਪ ਚੋਪੜਾ ਨਿਵਾਸੀ ਸ਼ਿਵ ਰਾਜਗੜ੍ਹ ਤੇ ਕਮਲਜੀਤ ਕੁਮਾਰ ਉਰਫ਼ ਬਬਲੂ ਪੁੱਤਰ ਜਗੀਰੀ ਲਾਲ ਨਿਵਾਸੀ ਰਾਮ ਨਗਰ ਦੇ ਰੂਪ ਵਿੱਚ ਕੀਤੀ ਗਈ ਹੈ। ਦੋਨਾਂ ਦੋਸ਼ੀਆਂ 'ਤੇ ਪਹਿਲਾਂ ਵੀ ਐੱਨ ਡੀ ਪੀ ਐੱਸ ਐਕਟ ਅਧੀਨ ਮਾਮਲੇ ਦਰਜ ਹਨ।