ਪੰਜਾਬ

punjab

ETV Bharat / state

ਬਰਾਤ ’ਚ ਸ਼ਾਮਲ ਹੋਣ ਜਾ ਰਹੇ 18 ਲੋਕ ਪਹੁੰਚੇ ਥਾਣੇ - coronavirus update live

ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਜਾ ਰਹੇ 18 ਲੋਕ ਸਿੱਧਾ ਥਾਣੇ ਪਹੁੰਚ ਗਏ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਸੀ ਜਿਸ ਕਾਰਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ।

ਬਰਾਤ ’ਚ ਸ਼ਾਮਲ ਹੋਣ ਜਾ ਰਹੇ 18 ਲੋਕ ਪਹੁੰਚੇ ਥਾਣੇ
ਬਰਾਤ ’ਚ ਸ਼ਾਮਲ ਹੋਣ ਜਾ ਰਹੇ 18 ਲੋਕ ਪਹੁੰਚੇ ਥਾਣੇ

By

Published : May 15, 2021, 3:11 PM IST

ਜਲੰਧਰ: ਸੂਬੇ ’ਚ ਕੋਰੋਨਾ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੇ ਚੱਲਦੇ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ। ਪਰ ਇਸਦੇ ਬਾਵਜੁਦ ਵੀ ਲੋਕ ਨਹੀਂ ਸਮਝ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਟੈਂਪੂ ਟਰੈਵਲ ਚ 18 ਲੋਕ ਵਿਆਹ ਸਮਾਗਮ ਚ ਸ਼ਾਮਲ ਹੋਣ ਜਾ ਰਹੇ ਸੀ ਜਿਨ੍ਹਾਂ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ।

ਬਰਾਤ ’ਚ ਸ਼ਾਮਲ ਹੋਣ ਜਾ ਰਹੇ 18 ਲੋਕ ਪਹੁੰਚੇ ਥਾਣੇ

ਦੱਸ ਦਈਏ ਕਿ ਟੈਂਪੂ ਟਰੈਵਲ ’ਚ 18 ਲੋਕ ਸਵਾਰ ਹੋਕੇ ਬਾਰਾਤ ’ਚ ਸ਼ਾਮਲ ਹੋਣ ਲਈ ਜਾ ਰਹੇ ਸੀ, ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਨਿਯਮਾਂ ਦੀ ਧੱਜੀਆ ਉਡਾਈਆਂ ਜਿਸ ਕਾਰਨ ਉਹ ਬਾਰਾਤ ਚ ਜਾਣ ਦੀ ਥਾਂ ’ਤੇ ਸਿੱਧਾ ਥਾਣੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੀ ਗਲਤੀ ਲਈ ਹੱਥ ਜੋੜ ਕੇ ਮੁਆਫੀ ਵੀ ਮੰਗੀ ਅਤੇ ਮਹਾਂਮਾਰੀ ਐਕਟ ਦੇ ਤਹਿਤ ਉਨ੍ਹਾਂ ਨੂੰ ਜੁਰਮਾਨਾ ਵੀ ਦੇਣਾ ਪਿਆ। ਸਾਰੇ ਬਰਾਤਿਆਂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਗਿਆ।

ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਰਾਤੀਆਂ ਤੋਂ ਭਰੀ ਹੋਈ ਟੈਂਪੂ ਟਰੈਵਲ ਵਿਆਹ ਸਮਾਰੋਹ ਚ ਜਾ ਰਹੀ ਸੀ। ਜਿਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਐਕਟ ਦੇ ਅਧੀਨ ਜੁਰਮਾਨਾ ਲਗਾ ਕੇ ਅਤੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਇਹ ਵੀ ਪੜੋ: ਆਪਣੇ ਹੀ ਸਰਕਾਰ ਖ਼ਿਲਾਫ਼ ਨਵਜੋਤ ਸਿੰਘ ਸਿੱਧੂ ਦੀ ਟਵੀਟ ਜੰਗ ਜਾਰੀ

ABOUT THE AUTHOR

...view details