ਜਲੰਧਰ: ਪਿੰਡ ਜਮਸ਼ੇਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਇਥੋ ਦੇ ਇਕ ਪ੍ਰਾਈਵੇਟ ਪੋਲੀ ਕਲੀਨਿਕ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਕਲੀਨਿਕ 'ਚ ਬੈਠਾ ਇਕ ਨੌਜਵਾਨ ਖ਼ੁਦ ਜੋ ਕਿ ਖੁਦ ਬਾਹਰਵੀਂ ਪਾਸ ਹੈ ਤੇ ਲੋਕਾਂ ਦਾ ਇਲਾਜ ਕਰ ਰਿਹਾ ਹੈ। ਡਾਕਟਰ ਦੀ ਕੁਰਸੀ 'ਤੇ ਬੈਠ ਲੋਕਾਂ ਨੂੰ ਦਵਾਈ ਦੇ ਰਿਹਾ ਇਹ ਨੌਜਵਾਨ ਕੋਈ ਡਾਕਟਰ ਨਹੀਂ ਹੈ, ਬਲਕਿ ਇਹ ਮੁੰਡਾ ਸਿਰਫ਼ 12ਵੀਂ ਪਾਸ ਹੈ। ਇਹ ਨੌਜਵਾਨ ਪਿਛਲੇ ਕਈ ਸਮੇਂ ਤੋਂ ਡਾਕਟਰ ਕੋਲ ਸਹਾਇਕ ਕੰਪਾਊਡਰ ਕੰਮ ਕਰ ਰਿਹਾ ਸੀ, ਜਦਕਿ ਹੁਣ ਖ਼ੁਦ ਡਾਕਟਰ ਬਣ ਕੇ ਪਿੰਡ ਦੇ ਲੋਕਾਂ ਨੂੰ ਦਵਾਈ ਦੇ ਰਿਹਾ ਹੈ।
ਦਰਅਸਲ, ਇਹ ਪੂਰਾ ਮਾਮਲਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜਮਸ਼ੇਰ ਦਾ ਹੈ, ਜਿੱਥੇ ਇਕ 'ਕਿਰਤੀ ਕਲੀਨਿਕ' ਨਾਂਅ ਦਾ ਕਲੀਨਿਕ ਚਲਾਇਆ ਜਾ ਰਿਹਾ ਹੈ। ਕਲੀਨਿਕ 'ਤੇ ਲੱਗੇ ਕੰਪਾਊਡਰ ਦੇ ਅਨੁਸਾਰ ਡਾਕਟਰ ਤਾਂ ਕੈਨੇਡਾ ਗਏ ਹੋਏ ਹਨ, ਪਰ ਡਾਕਟਰ ਦਾ ਕੰਮ ਉਹ ਖੁਦ ਕਰ ਰਿਹਾ ਹੈ।