ਪੰਜਾਬ

punjab

ETV Bharat / state

ਜਲੰਧਰ ਤੋਂ ਅੱਜ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਪੈਸ਼ਲ ਟਰੇਨ ਹੋਈ ਰਵਾਨਾ - jalandhar latest news

ਅੱਜ ਜਲੰਧਰ ਤੋਂ ਇੱਕ ਸਪੈਸ਼ਲ ਟਰੇਨ ਜਲੰਧਰ ਜ਼ਿਲ੍ਹੇ ਵਿੱਚ ਰਹਿ ਰਹੇ ਝਾਰਖੰਡ ਰਾਜ ਦੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਝਾਰਖੰਡ ਨੂੰ ਰਵਾਨਾ ਹੋ ਗਈ ਹੈ।

ਜਲੰਧਰ ਵਿੱਚ ਪ੍ਰਵਾਸੀ ਮਜ਼ਦੂਰ
ਜਲੰਧਰ ਵਿੱਚ ਪ੍ਰਵਾਸੀ ਮਜ਼ਦੂਰ

By

Published : May 5, 2020, 12:53 PM IST

Updated : May 5, 2020, 5:28 PM IST

ਜਲੰਧਰ: ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਜਲੰਧਰ ਤੋਂ ਇੱਕ ਸਪੈਸ਼ਲ ਟਰੇਨ ਜਲੰਧਰ ਜ਼ਿਲ੍ਹੇ ਵਿੱਚ ਰਹਿ ਰਹੇ ਝਾਰਖੰਡ ਰਾਜ ਦੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਝਾਰਖੰਡ ਨੂੰ ਰਵਾਨਾ ਹੋ ਗਈ ਹੈ। ਇਸ ਟ੍ਰੇਨ ਵਿੱਚ 1200 ਦੀ ਗਿਣਤੀ ਵਿੱਚ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਆਪਣੇ ਘਰਾਂ ਨੂੰ ਰਵਾਨਾ ਹੋਏ ਹਨ।

ਵੇਖੋ ਵੀਡੀਓ

ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਤੋਂ ਅਗਲੇ ਦਸ ਦਿਨਾਂ ਵਿੱਚ ਲਗਾਤਾਰ ਰੋਜ਼ ਇਸ ਤਰ੍ਹਾਂ ਹੀ ਟਰੇਨ ਚਲਾਈਆਂ ਜਾਣਗੀਆਂ, ਜਿਸ ਨਾਲ ਜਲੰਧਰ ਜ਼ਿਲ੍ਹੇ ਵਿੱਚ ਰਹਿ ਰਹੇ ਯੂਪੀ, ਬਿਹਾਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਲੋਕ ਆਪਣੇ ਆਪਣੇ ਘਰਾਂ ਨੂੰ ਪਰਤ ਸਕਣ।

ਸਰਕਾਰ ਵੱਲੋਂ ਕੀਤੇ ਗਏ ਇਸ ਇੰਤਜ਼ਾਮ ਤੋਂ ਬਾਅਦ ਅੱਜ ਤੋਂ ਇਨ੍ਹਾਂ ਲੋਕਾਂ ਦਾ ਆਪਣੇ ਘਰਾਂ ਨੂੰ ਜਾਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਦਸ ਦਿਨ ਚੱਲਣ ਵਾਲੇ ਇਸ ਕਾਰਜ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਮਜ਼ਦੂਰਾਂ ਨੂੰ ਘਰ ਪਰਤਣ ਲਈ ਇੱਕ ਐਪ ਵਿੱਚ ਪਹਿਲੇ ਐਪਲੀਕੇਸ਼ਨ ਦੇਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਟਰੇਨ ਵਿੱਚ ਬੈਠਣ ਤੋਂ ਪਹਿਲਾਂ ਜਿਨ੍ਹਾਂ ਦੀ ਵੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਪ੍ਰਸ਼ਾਸਨ ਵੱਲੋਂ ਉਸ ਨੂੰ ਇੱਕ ਐਸਐਮਐਸ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਮਿੱਥੇ ਸਮੇਂ ਵਿੱਚ ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ ਹੀ ਟਰੇਨ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਇਹ ਐਸਐਮਐਸ ਆਇਆ ਹੁੰਦਾ ਹੈ ਤਾਂ ਕਿ ਟਰੇਨ ਵਿੱਚ ਅਤੇ ਸਟੇਸ਼ਨ ਉੱਪਰ ਨਾਜਾਇਜ਼ ਭੀੜ ਇਕੱਠੀ ਨਾ ਹੋ ਸਕੇ।

ਇਹ ਵੀ ਪੜੋ: ਕੋਵਿਡ-19: ਤਾਲਾਬੰਦੀ ਨੇ ਰੱਬ ਦਾ ਵਿਹੜਾ ਕੀਤਾ ਸੁੰਨਾ

ਫਿਲਹਾਲ ਇੱਕ ਲੰਮੇ ਸਮੇਂ ਤੋਂ ਬਾਅਦ ਆਪਣੇ ਘਰ ਪਰਤ ਰਹੇ, ਇਨ੍ਹਾਂ ਮਜ਼ਦੂਰਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੇ ਚਿਹਰਿਆਂ ਤੇ ਖਾਸੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਅਤੇ ਅਸੀਂ ਵੀ ਇਨ੍ਹਾਂ ਦੀ ਮੰਗਲ ਨੇ ਯਾਤਰਾ ਦੀ ਕਾਮਨਾ ਕਰਦੇ ਹਾਂ।

Last Updated : May 5, 2020, 5:28 PM IST

ABOUT THE AUTHOR

...view details