ਪੰਜਾਬ

punjab

ETV Bharat / state

ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਲਈ 10 ਸਾਲਾਂ ਬੱਚੇ ਨੇ ਬਣਾਈ ਵੈੱਬਸਾਈਟ, ਗਿੰਨੀਜ਼ ਬੁੱਕ ਵਿੱਚ ਵੀ ਨਾਂਅ ਹੈ ਦਰਜ - Mission Fateh

ਜਲੰਧਰ ਦੇ ਰਹਿਣ ਵਾਲੇ 10 ਸਾਲਾਂ ਮਿਧਾਂਸ਼ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ 'ਮਿਸ਼ਨ ਫ਼ਤਿਹ' ਤਹਿਤ ਇੱਕ ਵੈੱਬ ਸਾਈਟ ਤੇ ਇੱਕ ਵੀਡੀਓ ਤਿਆਰ ਕੀਤੀ ਹੈ, ਜਿਸ ਰਾਹੀਂ ਉਹ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰ ਰਹੇ ਹਨ।

10 year old boy created awareness by creating a website 'Mission Fateh.com'
10 year old boy created awareness by creating a website 'Mission Fateh.com'

By

Published : Jul 8, 2020, 9:44 PM IST

ਜਲੰਧਰ: ਕਾਬਲੀਅਤ ਕਿਸੇ ਉਮਰ ਦੀ ਮੁਹਤਾਜ ਨਹੀਂ ਹੁੰਦੀ ਸਿਰਫ਼ ਉਸ ਨੂੰ ਨਿਖਾਰਨ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਆਪਣੇ ਹੁਨਰ ਨੂੰ ਨਿਖਾਰਦੇ ਹੋਏ 10 ਸਾਲ ਦੇ ਬੱਚੇ ਮਿਧਾਂਸ਼ ਗੁਪਤਾ ਨੇ ਜੋ ਕਰ ਦਿਖਾਇਆ ਹੈ, ਸ਼ਾਇਦ ਹੀ ਕੋਈ ਇਨ੍ਹੀਂ ਛੋਟੀ ਉਮਰੇ ਕਰ ਸਕੇ। ਦਰਅਸਲ ਮਿਧਾਂਸ਼ ਨੇ ਸਾਲ 2019 ਵਿੱਚ ਯੋਗਾ ਦਿਵਸ ਮੌਕੇ ਇੱਕ ਵੈਬ ਸਾਈਟ ਬਣਾਈ ਸੀ, ਜਿਸ ਦਾ ਨਾਂਅ '21thjune.com' ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂਅ ਗਿੰਨੀਜ਼ ਬੁੱਕ ਵਿੱਚ ਵੀ ਦਰਜ ਕੀਤਾ ਗਿਆ ਹੈ।

ਵੀਡੀਓ
ਹਾਲ ਹੀ ਵਿੱਚ ਕੋਰੋਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਧਾਂਸ਼ ਵੱਲੋਂ ਇੱਕ ਵੈੱਬ ਸਾਈਟ ਤੇ ਇੱਕ ਵੀਡੀਓ ਤਿਆਰ ਕੀਤੀ ਗਈ ਹੈ, ਜਿਸ ਦਾ ਨਾਂਅ 'ਮਿਸ਼ਨ ਫ਼ਤਿਹ ਡਾਟ ਕਾਮ' ਰੱਖਿਆ ਗਿਆ ਹੈ। ਇਸ ਮੌਕੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਮਿਧਾਂਸ਼ ਦੇ ਮਾਤਾ-ਪਿਤਾ ਨੇ ਦੱਸਿਆ ਕਿ ਮਿਧਾਂਸ਼ ਨੂੰ ਬਚਪਨ ਤੋਂ ਹੀ ਕੰਪਿਊਟਰ ਚਲਾਉਣ ਦਾ ਸ਼ੌਂਕ ਸੀ, ਜਿਸ ਤੋਂ ਬਾਅਦ ਉਸ ਦਾ ਧਿਆਨ ਆਈਟੀ ਵਾਲੇ ਪਾਸੇ ਪੈ ਗਿਆ। ਇਸ ਤੋਂ ਇਲਾਵਾ ਮਿਧਾਂਸ਼ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਿਧਾਂਸ਼ ਨੂੰ ਕਦੇ ਵੀ ਕਿਸੇ ਵੀ ਕੰਮ ਕਰਨ ਤੋਂ ਰੋਕਿਆ ਨਹੀਂ।

ਮਿਧਾਂਸ਼ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਹ ਘਰ ਵਿਹਲਾ ਬੈਠਾ ਸੀ ਜਿਸ ਤੋਂ ਬਾਅਦ ਉਸ ਨੂੰ ਕੈਪਟਨ ਸਰਕਾਰ ਵੱਲੋਂ 'ਮਿਸ਼ਨ ਫ਼ਤਿਹ' ਮੁਹਿੰਮ ਬਾਰੇ ਪਤਾ ਚੱਲਿਆ। ਉਸ ਨੇ ਕਿਹਾ ਕਿ ਇਸੇ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਉਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵੈਬ ਸਾਈਟ ਤੇ ਇੱਕ ਵੀਡੀਓ ਤਿਆਰ ਕੀਤੀ, ਤਾਂ ਜੋ ਲੋਕ ਕੋਰੋਨਾ ਤੋਂ ਆਪਣਾ ਬਚਾਅ ਕਰ ਸਕਣ।

ABOUT THE AUTHOR

...view details