ਜਲੰਧਰ: ਦੁਬਈ ਗਏ ਵਿਅਕਤੀ ਦੀ ਕੰਮ ਕਰਦੇ ਸਮੇਂ ਹਾਦਸੇ ਦੌਰਾਨ ਮੌਤ ਹੋ ਗਈ ਹੈ। ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਦੀ ਵਦੋਂ ਹੋਈ ਹੈ ਜੋ ਕਿ ਜਲੰਧਰ ਦੇ ਕੁੱਕੜ ਪਿੰਡ ਦਾ ਰਹਿਣ ਵਾਲਾ ਸੀ।
ਦੁਬਈ ਵਿੱਚ ਕੰਮ ਦੌਰਾਨ ਵਾਪਰਿਆ ਹਾਦਸਾ, ਕੁੱਕੜ ਪਿੰਡ ਦੇ ਵਿਅਕਤੀ ਦੀ ਹੋਈ ਮੌਤ - ਦੁਬਈ ਵਿੱਚ ਕੰਮ ਦੌਰਾਨ ਵਾਪਰਿਆ ਹਾਦਸਾ
ਜਲੰਧਰ ਦੇ ਕੁੱਕੜ ਪਿੰਡ ਦੇ ਬਲਵਿੰਦਰ ਸਿੰਘ ਦੀ ਦੁਬਈ ਵਿੱਚ ਕੰਮ ਕਰਦਿਆਂ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਫ਼ੋਟੋ
ਇਸ ਖ਼ਬਰ ਤੋਂ ਬਾਅਦ ਪਰਿਵਾਰ ਵਾਲੇ ਸੋਗ ਵਿੱਚ ਹਨ। ਬਲਵਿੰਦਰ ਸਿੰਘ ਦੇ ਪੁੱਤਰ ਜਤਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਿਤਾ ਪਿਛਲੇ 22 ਸਾਲਾਂ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਸੀ। ਮੰਗਲਵਾਰ ਨੂੰ ਗੈਸ ਕਟਿੰਗ ਕਰਦੇ ਹੋਏ ਇੱਕ ਬਲਾਸਟ ਹੋਇਆ ਜਿਸ ਕਾਰਨ ਉਸ ਦੇ ਪਿਤਾ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਜਤਿੰਦਰ ਨੇ ਦੱਸਿਆ ਕਿ ਦੁਬਈ ਵਿੱਚ ਪੁਲਿਸ ਵੱਲੋਂ ਹਾਲੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਸ ਦੇ ਪਿਤਾ ਬਲਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ।