ਜਲੰਧਰ:ਪੰਜਾਬ ਵਿੱਚ ਲਗਾਤਾਰ ਹੋ ਰਹੇ ਸੜਕੀ ਹਾਦਸੇ (Road accidents) ਰੋਕਣ ਦਾ ਨਾਮ ਨਹੀਂ ਲੈ ਰਹੇ। ਹਾਲਾਂਕਿ ਸਰਕਾਰਾਂ ਵੱਲੋਂ ਇਨ੍ਹਾਂ ਸੜਕੀ ਹਾਦਸਿਆ (Road accidents) ਨੂੰ ਰੋਕਣ ਦੇ ਲਈ ਸੜਕਾਂ ਦੀ ਚੌੜਾਈ ਨੂੰ ਵਧਾਇਆ ਜਾ ਰਿਹਾ ਹੈ, ਪਰ ਫਿਰ ਵੀ ਇਨ੍ਹਾਂ ਸੜਕ ਹਾਦਸਿਆਂ (Road accidents) ਦੀ ਗਿਣਤੀ ਰੋਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਮਾਮਲਾ ਜਲੰਧਰ (Jalandhar) ਤੋਂ ਸਾਹਮਣੇ ਆਇਆ ਹੈ। ਜਿੱਥੇ ਐੱਮ.ਜੀ.ਐੱਨ. ਸਕੂਲ (MGN School) ਦੇ ਨੇੜੇ ਇੱਕ ਤੇਜ਼ ਰਫ਼ਤਾਰ ਸੜਕ ਹਾਦਸੇ (Road accidents) ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਮੌਤ (death) ਹੋਈ ਹੈ, ਜਦਕਿ 2 ਗੰਭੀਰ ਜ਼ਖ਼ਮੀ (Injured) ਹੋ ਗਏ ਹਨ।
ਜਾਣਕਾਰੀ ਮੁਤਾਬਕ ਕਾਰ ਦੀ ਰਫ਼ਤਾਰ ਤੇਜ਼ ਹੋਣ ਕਰਕੇ ਬੇਕਾਬੂ ਹੋਈ ਕਾਰਨ ਪਲਟ ਗਈ ਅਤੇ ਕਾਰ ਵਿੱਚ ਸਵਾਰ 3 ਨੌਜਵਾਨਾਂ ਵਿੱਚੋਂ ਬਿਕਰਮਜੀਤ ਸਿੰਘ ਨਾਮ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ (death) ਹੋ ਗਈ। ਜਦਕਿ ਨਰਿੰਦਰ ਸਿੰਘ ਤੇ ਪਰਮਿੰਦਰ ਸਿੰਘ ਗੰਭੀਰ ਜ਼ਖ਼ਮੀ (Injured) ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਨਿੱਜੀ ਹਸਪਤਾਲ (Private hospital) ਵਿੱਚ ਦਾਖਲ ਕਰਵਾਇਆ ਗਿਆ।
ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਪੁਲਿਸ (Police) ‘ਤੇ ਇਲਜ਼ਾਮ ਲਗਾਏ ਹਨ, ਕਿ ਘਟਨਾ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਵੀ ਅੱਧੇ ਘੰਟੇ ਤੱਕ ਪੁਲਿਸ (Police) ਉੱਥੇ ਨਹੀਂ ਪਹੁੰਚੀ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਘਟਨਾ ਬਾਰੇ ਨੇੜਲੇ ਥਾਣੇ ਦੇ ਐੱਸ.ਐੱਚ.ਓ. ਨੂੰ ਜਾਣਕਾਰੀ ਦਿੱਤੀ ਗਈ, ਤਾਂ ਐੱਸ.ਐੱਚ.ਓ. ਨੇ ਅੱਗੇ ਤੋਂ ਕੋਈ ਠੋਕਵਾਂ ਜਵਾਬ ਨਹੀਂ ਦਿੱਤਾ।