ਪੰਜਾਬ

punjab

ETV Bharat / state

ਹੁਸ਼ਿਆਰਪੁਰ: ਅਣਪਛਾਤੇ ਵਿਅਕਤੀਆਂ ਨੇ ਵਪਾਰੀ ਦੇ ਮੁੰਡੇ ਨੂੰ ਕੀਤਾ ਅਗਵਾ, ਦੇਖੋ ਵੀਡੀਓ

ਕੰਪਨੀ ਦੇ ਮਾਲਕ ਜਸਪਾਲ ਦਾ ਪੁੱਤਰ ਰਾਜਨ 20 ਸਤੰਬਰ ਨੂੰ ਤੜਕਸਾਰ ਕਰੀਬ ਸਾਢੇ ਚਾਰ ਦੁਕਾਨ ’ਤੇ ਆ ਰਿਹਾ ਸੀ ਅਤੇ ਜਦੋਂ ਉਹ ਦੁਕਾਨ ਅੱਗੇ ਗੱਡੀ ਤੋਂ ਉਤਰਿਆ ਹੀ ਸੀ ਕਿ ਉਸਨੂੰ ਕੁਝ ਅਗਵਾਕਾਰ ਅਗਵਾ ਕਰਕੇ ਆਪਣੇ ਨਾਲ ਲੈ ਗਏ।

ਹੁਸ਼ਿਆਰਪੁਰ
ਹੁਸ਼ਿਆਰਪੁਰ

By

Published : Sep 20, 2021, 2:34 PM IST

ਹੁਸ਼ਿਆਰਪੁਰ: ਸੂਬੇ ਭਰ ’ਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਜ਼ਿਲ੍ਹੇ ਦੀ ਸਬਜ਼ੀ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਮੈ. ਜੈਪਾਲ ਐੰਡ ਰਾਜਨ ਆੜਤ ਕੰਪਨੀ ਦੁਕਾਨ ਨੰਬਰ 94 ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਗਵਾਕਾਰਾਂ ਵੱਲੋਂ ਪਰਿਵਾਰ ਤੋਂ ਫਿਰੌਤੀ ਦੀ ਵੀ ਮੰਗ ਕੀਤੀ ਗਈ ਹੈ।

ਹੁਸ਼ਿਆਰਪੁਰ

ਮਿਲੀ ਜਾਣਕਾਰੀ ਮੁਤਾਬਿਕ ਕੰਪਨੀ ਦੇ ਮਾਲਕ ਜਸਪਾਲ ਦਾ ਪੁੱਤਰ ਰਾਜਨ 20 ਸਤੰਬਰ ਨੂੰ ਤੜਕਸਾਰ ਕਰੀਬ ਸਾਢੇ ਚਾਰ ਦੁਕਾਨ ’ਤੇ ਆ ਰਿਹਾ ਸੀ ਅਤੇ ਜਦੋਂ ਉਹ ਦੁਕਾਨ ਅੱਗੇ ਗੱਡੀ ਤੋਂ ਉਤਰਿਆ ਹੀ ਸੀ ਕਿ ਇੱਕ ਹੋਰ ਗੱਡੀ ਉਸਦੇ ਨੇੜੇ ਆ ਕੇ ਖੜੀ ਹੋ ਗਈ। ਇਸ ਤੋਂ ਬਾਅਦ ਗੱਡੀ ਚੋਂ ਕੁਝ ਅਣਪਛਾਤੇ ਵਿਅਕਤੀ (kidnap man) ਬਾਹਰ ਨਿਕਲੇ ਅਤੇ ਉਸ ਨੂੰ ਅਗਵਾ ਕਰਕੇ ਲੈ ਗਏ ਅਤੇ ਨਾਲ ਹੀ ਉਸਦੀ ਗੱਡੀ ਵੀ ਨਾਲ ਲੈ ਕੇ ਚਲੇ ਗਏ। ਦੱਸ ਦਈਏ ਕਿ ਇਸ ਘਟਨਾ ਦੀ ਸਾਰੀ ਫੁਟੇਜ ਨੇੜੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।

ਇਸ ਵਾਰਦਾਤ ਤੋਂ ਬਾਅਦ ਨੌਜਵਾਨ (Youth) ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਪਰਿਵਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਅਗਵਾਕਾਰ (kidnapper) ਉਨ੍ਹਾਂ ਦੇ ਪੁੱਤਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ। ਮਾਮਲੇ ਸਬੰਧੀ ਜਾਣਕਾਰੀ ਮਿਲਣ ’ਤੇ ਐੱਸਐੱਸਪੀ ਅਮਨੀਤ ਕੌਂਡਲ ਨੇ ਖੁਦ ਮੌਕੇ ’ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਤੇ ਅਧਿਕਾਰਿਆਂ ਨੂੰ ਇਸ ਸਬੰਧੀ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਵੀ ਜਾਰੀ ਕੀਤੇ। ਪੁਲਿਸ ਵੱਲੋਂ ਮੰਡੀ ’ਚ ਪਹੁੰਚ ਕੇ ਸਾਰੇ ਪਹਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਅਗਵਾਕਾਰਾਂ ਨੇ ਰਾਜਨ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: 110 ਗ੍ਰਾਮ ਹੈਰੋਇਨ ਸਣੇ ਇੱਕ ਕਾਬੂ

ABOUT THE AUTHOR

...view details