ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਪਿੰਡ ਪੋਸੀ (Posi village of Garhshankar) ਦਾ ਇੱਕ ਨੌਜਵਾਨ ਜੋ ਯੂਕਰੇਨ ਵਿੱਚ ਫਸਿਆ ਹੋਇਆ ਸੀ, ਉਸ ਦੀ ਘਰ ਵਾਪਸੀ ਹੋ ਗਈ ਹੈ। ਜਿਸ ਤੋਂ ਬਾਅਦ ਨੌਜਵਾਨ ਦੇ ਘਰ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਪਰਿਵਾਰ ਨੇ ਲੱਡੂ ਵੰਡ ਕੇ ਪਿੰਡ ਵਾਸੀਆਂ ਨੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ।
ਦਰਅਸਲ ਇਸ ਪਿੰਡ ਦਾ ਹਰਪ੍ਰੀਤ ਸਿੰਘ ਜੋ 5 ਸਾਲ ਪਹਿਲਾਂ ਡਾਕਟਰੀ ਦੀ ਪੜਾਈ ਦੇ ਲਈ ਯੂਕਰੇਨ (Ukraine) ਗਿਆ ਸੀ ਅਤੇ ਉਹ ਪਿਛਲੇ 5 ਸਾਲਾਂ ਤੋਂ ਹੀ ਲਗਾਤਾਰ ਯੂਕਰੇਨ ਵਿੱਚ ਪੜਾਈ ਕਰ ਰਿਹਾ ਸੀ, ਪਰ ਹੁਣ ਰੂਸ ਤੇ ਯੂਕਰੇਨ ਵਿਚਾਲੇ ਜੰਗ (War between Russia and Ukraine) ਲੱਗਣ ਕਰਕੇ ਹਰਪ੍ਰੀਤ ਸਮੇਤ ਉਨ੍ਹਾਂ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਯੂਕਰੇਨ ਛੱਡਣ ਦੇ ਲਈ ਮਜ਼ਬੂਰ ਹੋਇਆ ਪਿਆ, ਜੋ ਉੱਥੇ ਪੜਾਈ ਕਰ ਰਹੇ ਸਨ।
ਇਸ ਮੌਕੇ ਮੀਡੀਆ ਨੂੰ ਹੱਡੀਬੀਤੀ ਸੁਣਾਉਦੀਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਐੱਮ.ਬੀ.ਬੀ.ਐੱਸ. ਦੀ ਪੜਾਈ (MBBS in Kharkiv, Ukraine Studying) ਕਰ ਰਿਹਾ ਸੀ ਅਤੇ ਉਸ ਦੀ ਡਿਗਰੀ ਪੂਰੀ ਹੋਣ ਨੂੰ ਦੋ-ਤਿੰਨ ਮਹੀਨੇ ਬਾਕੀ ਸਨ।
ਉਨ੍ਹਾਂ ਦੱਸਿਆ ਇਸ ਜੰਗ ਦੌਰਾਨ ਉਹ 6 ਦਿਨਾਂ ਤੱਕ ਆਪਣੇ ਘਰ ਦੇ ਹੇਠਾਂ ਬਣੇ ਹੋਏ ਬੇਸਮੈਂਟ ਵਿੱਚ ਰਹਿਣ ਲਈ ਮਜ਼ਬੂਰ ਸਨ। ਉਨ੍ਹਾ ਦੱਸਿਆ ਕਿ ਇਸ ਸਮੇਂ ਉਨ੍ਹਾਂ ਦਾ ਭੁੱਖ ਤੇ ਪਿਆਸ ਨਾਲ ਹਾਲਾਤ ਬੰਦ ਤੋਂ ਪੱਤਰ ਸੀ।