ਹੁਸ਼ਿਆਰਪੁਰ: ਸ਼ਹਿਰ ਦੀ ਸਵਿੱਤਰੀ ਪਲਾਈਵੁੱਡ ਫੈਕਟਰੀ ਦੀ ਅਣਗਹਿਲੀ ਕਾਰਨ ਪਿਛਲੇ ਦਿਨੀਂ ਪਿੰਡ ਬੱਸੀ ਮਰੂਫ਼ ਦੇ ਨੌਜਵਾਨ ਸੰਦੀਪ ਕੁਮਾਰ ਨੂੰ ਕਰੰਟ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ ਜਿਸ ਦੇ ਇਲਾਜ ਦੌਰਾਨ ਦੋਵੇਂ ਬਾਹਾਂ ਤੇ ਖੱਬੀ ਅੱਧੀ ਲੱਤ ਕੱਟਣੀ ਪਈ।
ਪੀੜਤ ਸੰਦੀਪ ਕੁਮਾਰ ਨੇ ਕਿਹਾ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ 17 ਅਗਸਤ ਨੂੰ ਸਵਿੱਤਰੀ ਪਲਾਈਵੁੱਡ ਫੈਕਟਰੀ ਵਿੱਚ ਪਾਣੀ ਦੇ ਨਿਕਾਸੀ ਲਈ ਪਾਈਪ ਪਾਉਣ ਲਈ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਫੈਕਟਰੀ ਵਿੱਚ ਪਲੰਬਰਿੰਗ ਦਾ ਕੰਮ ਕਰ ਰਿਹਾ ਸੀ ਉਸ ਵੇਲੇ ਉੱਥੇ ਦੋ ਤਾਰਾਂ ਪਈਆਂ ਹੋਈਆਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਤਾਰਾਂ ਦੇ ਬਾਰੇ ਫੈਕਟਰੀ ਦੇ ਕਰਮਚਾਰੀ ਨੂੰ ਵੀ ਸੂਚਿਤ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਨੇ ਇਹ ਕਿਹਾ ਕਿ ਸੀ ਉਸ ਨੇ ਲਾਈਟ ਬੰਦ ਕਰ ਦਿੱਤੀ ਹੈ ਲਾਈਟ ਦਾ ਕੰਨੈਕਸ਼ਨ ਬੰਦ ਹੋਣ ਤੋਂ ਬਾਅਦ ਜਦੋਂ ਉਹ ਕੰਮ ਕਰਨ ਲਈ ਅੱਗੇ ਗਏ ਤਾਂ ਉਨ੍ਹਾਂ ਤਾਰਾਂ ਵਿੱਚ ਸ਼ੌਟ ਸਰਕਿਟ ਹੋ ਗਿਆ। ਉਸ ਸ਼ੌਟ ਸਰਕਿਟ ਤੋਂ ਬਾਅਦ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਰਿਹਾ।