ਹੁਸ਼ਿਆਰਪੁਰ: ਐਚਆਈਵੀ ਪ੍ਰਭਾਵਿਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਐਚ.ਆਈ. ਵੀ. ਲਾਗ ਮੁਕਤ ਕਰਨ ਦੇ ਉਦੇਸ ਨਾਲ ਆਈ.ਸੀ.ਟੀ.ਸੀ. ਕੌਂਸਲਰ ਸਰਕਾਰੀ ਤੇ ਨਿਜੀ ਲੈਬ ਟੈਕਨੀਸ਼ਨ ਤੇ ਸਵੈ-ਸੇਵੀ ਸੰਸਥਾਂ ਦੇ ਮੈਬਰਾਂ ਦੀ ਵਿਸ਼ੇਸ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਨੈਸ਼ਨਲ ਏਡਜ ਕੰਟਰੋਲ ਸੰਸਥਾਂ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਸਿਖਲਾਈ ਕੇਂਦਰ ਵਿਖੇ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਐਚਆਈਵੀ ਪ੍ਰਭਾਵਿਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ HIV ਲਾਗ ਮੁਕਤ ਕਰਨ ਦੇ ਉਦੇਸ਼ ਨਾਲ ਵਰਕਸ਼ਾਪ ਦਾ ਆਯੋਜਨ - HIV
ਹੁਸ਼ਿਆਰਪੁਰ ਵਿੱਚ ਐਚਆਈਵੀ ਪ੍ਰਭਾਵਿਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਐਚ.ਆਈ. ਵੀ. ਲਾਗ ਮੁਕਤ ਕਰਨ ਦੇ ਉਦੇਸ ਨਾਲ ਆਈ.ਸੀ.ਟੀ.ਸੀ. ਕੌਂਸਲਰ ਸਰਕਾਰੀ ਤੇ ਨਿਜੀ ਲੈਬ ਟੈਕਨੀਸ਼ਨ ਤੇ ਸਵੈ-ਸੇਵੀ ਸੰਸਥਾਂ ਦੇ ਮੈਬਰਾਂ ਦੀ ਵਿਸ਼ੇਸ ਵਰਕਸ਼ਾਪ ਆਯੋਜਿਤ ਕੀਤੀ ਗਈ।
ਵਰਕਸ਼ਾਪ ਵਿੱਚ ਹਾਜ਼ਰ ਮੈਬਰਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰੀ ਸੰਸਥਾਵਾਂ ਵਿਖੇ ਪਹਿਲੀ ਤਿਮਾਹੀ ਦੌਰਾਨ ਹਰੇਕ ਗਰਭਵਤੀ ਔਰਤ ਦਾ ਐਚ.ਆਈ.ਵੀ ਟੈਸ਼ਟ ਮੁਫਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਐਚ.ਆਈ.ਵੀ ਪ੍ਰਭਾਵਿਤ ਔਰਤਾਂ ਨੂੰ ਏ.ਆਰ.ਟੀ. ਮੈਡੀਸਨ ਦਿੱਤੀ ਜਾਂਦੀ ਹੈ। ਇਸ ਨਾਲ ਪੈਦਾ ਹੋਣ ਵਾਲੇ ਬੱਚੇ ਇਸ ਲਾਗ ਤੋ ਮੁੱਕਤ ਕੀਤੇ ਜਾਂਦੇ ਹਨ ਤੇ ਪੈਦਾ ਹੋਣ ਵਾਲੇ ਬੱਚੇ ਦੀ ਐਚਆਈਵੀ ਲਾਗ ਦੀ ਜਾਂਚ ਸਰਕਾਰੀ ਸਿਹਤ ਸੰਸਥਾਵਾਂ ਤੇ ਆਈ.ਸੀ.ਟੀ.ਸੀ. ਸੈਟਰਾਂ ਵਿਖੇ ਜਾਂਚ ਤੇ ਇਲਾਜ ਮੁਫ਼ਤ ਕੀਤੀ ਜਾਂਦਾ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਟਵਿੰਕਲ ਦੇਹਈਆ ਨੇ ਦੱਸਿਆ ਕਿ ਐਨ.ਏ.ਸੀ.ਉ. ਵੱਲੋਂ ਐਚ.ਆਈ.ਵੀ .ਪਲਸ ਨਾਂਅ ਦੀ ਇਕ ਐਪ ਸਮਾਰਟ ਫੋਨ ਲਈ ਹੈ। ਇਸ ਨੂੰ ਅਪਲੋਡ ਕਰਕੇ ਪ੍ਰਈਵੇਟ ਲੈਬ ਟਕਨੀਸ਼ਨ ਐਚਆਈਵੀ ਟੈਸਟਿੰਗ ਡਾਟਾ ਰਿਪੋਟ ਕਰ ਸਕਦੇ ਹਨ। ਅੰਕੁਸ਼ ਸ਼ਰਮਾ ਨੇ ਦੱਸਿਆ ਕਿ ਗਰਭਵਤੀ ਐਚਆਈਵੀ ਮਾਂ ਤੋ ਪੈਦਾਂ ਹੋਣ ਵਾਲੇ ਬੱਚੇ ਐਚਆਈਵੀ ਨਾ ਹੋਵੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ , ਡਾ. ਜਤਿੰਦਰ ਕੁਮਾਰ ਨੋਡਲ ਅਫਸਰ ਟੀ.ਵੀ.ਐਡ ਏਡਜ ਕੰਟਰੋਲ ਪ੍ਰੋਗਰਾਮ ਮੈਨਜਰ ਟਵਿੰਕਲ ਦੇਹਈਆ, ਸਪਨਾ, ਨੀਤੂ ਸ਼ਰਮਾ, ਬਲਵਿੰਦਰ ਕੌਰ ਹਾਜ਼ਰ ਸਨ।