ਹੁਸ਼ਿਆਰਪੁਰ:ਮਾਹਿਲਪੁਰ ਥਾਣੇ (Mahilpur police station) ਦੇ ਬਾਹਰ ਇੱਕ ਔਰਤ ਆਪਣੇ ਬੱਚਿਆ ਸਮੇਤ ਧਰਨੇ ‘ਤੇ ਬੈਠ ਗਈ ਹੈ। ਪੀੜਤ ਔਰਤ ਨੇ ਪੁਲਿਸ (Police) ‘ਤੇ ਇਨਸਾਫ਼ ਨਾ ਦੇਣ ਦੇ ਇਲਜ਼ਾਮ ਲਗਾਏ ਹਨ। ਪੀੜਤ ਔਰਤ ਦੀ ਪਛਾਣ ਮਨਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਸੁਹਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਦਾ ਹੈ।
ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਅਜੈਬ ਸਿੰਘ ਵਿਰੁੱਧ ਦਾਜ ਦਾ ਮਾਮਲਾ (The case of dowry) ਦਰਜ ਕਰਵਾਇਆ ਸੀ ਅਤੇ ਉਸ ਸਮੇਂ ਤੋਂ ਬਾਅਦ ਹੀ ਲਗਾਤਾਰ ਉਹ ਆਪਣੇ ਪਿੰਡ ਰਾਮਪੁਰ ਸੈਣੀਆਂ ਵਿਖ਼ੇ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਆਪਣੇ ਸਹੁਰੇ ਘਰ ਵਸਣ ਲਈ ਇੱਕ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ ਜਿਹੜਾ ਗਵਾਹੀਆਂ ਆ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਗਵਾਹੀ ਤੋਂ ਰੋਕਣ ਲਈ 24 ਮਈ ਦੀ ਸ਼ਾਮ 5 ਵਜੇ ਦੇ ਕਰੀਬ ਜਦੋਂ ਉਹ ਹੁਸ਼ਿਆਰਪੁਰ (Hoshiarpur) ਤੋਂ ਆਪਣੇ ਵਕੀਲ ਨਾਲ ਮਿਲ ਕੇ ਵਾਪਿਸ ਆ ਰਹੀ ਸੀ ਅਤੇ ਆਪਣੇ ਪਿੰਡ ਰਾਮਪੁਰ ਪਹੁੰਚੀ ਸੀ ਤਾਂ 2 ਕਾਰਾਂ ਵਿੱਚ ਆਏ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਇਸ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਵੀ ਕੀਤੀ।