ਪੰਜਾਬ

punjab

ETV Bharat / state

ਗੜ੍ਹਸ਼ੰਕਰ ਦੀ ਕਮਲਜੀਤ ਕੌਰ ਨੇ ਸੈਲਫ ਹੈਲਪ ਗਰੁੱਪ ਰਾਹੀਂ ਹਜ਼ਾਰਾਂ ਮਹਿਲਾਵਾਂ ਨੂੰ ਦਿੱਤਾ ਰੁਜ਼ਗਾਰ - ਸੈਲਫ ਹੈਲਪ ਗਰੁੱਪ ਰਾਹੀ ਰੁਜ਼ਗਾਰ

ਗੜ੍ਹਸ਼ੰਕਰ ਦੇ ਪਿੰਡ ਕੁੱਕੜਾਂ ਦੀ ਰਹਿਣ ਵਾਲੀ ਕਮਲਜੀਤ ਕੌਰ ਨੇ ਸੈੱਲਫ਼ ਹੈਲਪ ਗਰੁੱਪ ਬਣਾ ਕੇ ਕਈ ਮਹਿਲਾਵਾਂ ਨੂੰ ਰੁਜ਼ਗਾਰ ਦਿੱਤਾ ਹੈ। ਕਮਲਜੀਤ ਕੌਰ ਨੂੰ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

ਕਮਲਜੀਤ ਕੌਰ ਸੈਲਫ ਹੈਲਪ ਗਰੁੱਪ
ਕਮਲਜੀਤ ਕੌਰ ਸੈਲਫ ਹੈਲਪ ਗਰੁੱਪ

By

Published : Mar 8, 2020, 6:46 PM IST

ਹੁਸ਼ਿਆਰਪੁਰ: ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਜਿੱਥੇ ਰੁਜ਼ਗਾਰ ਤੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ ਉੱਥੇ ਹੀ ਪੰਜਾਬ ਦੀਆਂ ਅਜਿਹੀਆਂ ਮਹਿਲਾਵਾਂ ਵੀ ਹਨ, ਜਿਨ੍ਹਾਂ ਨੇ ਸੈੱਲਫ਼ ਹੈਲਪ ਗਰੁੱਪਾਂ ਦੇ ਰਾਹੀ ਕਈ ਮਹਿਲਾਵਾਂ ਨੂੰ ਰੁਜ਼ਗਾਰ ਦਿੱਤਾ।

ਵੇਖੋ ਵੀਡੀਓ

ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਪਿੰਡ ਕੁੱਕੜਾਂ ਦੀ ਰਹਿਣ ਵਾਲੀ ਕਮਲਜੀਤ ਕੌਰ ਦੀ। ਜਿਨ੍ਹਾਂ ਨੇ ਸਮਾਜ ਦੇ ਵਿੱਚ ਰੋਜ਼ਗਾਰ ਦੇ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਕਮਲਜੀਤ ਕੌਰ ਨੇ ਸੈਲਫ ਹੈਲਪ ਗਰੁੱਪ ਬਣਾ ਕੇ ਕਈ ਮਹਿਲਾਵਾਂ ਨੂੰ ਵੀ ਰੁਜ਼ਗਾਰ ਦਿੱਤਾ ਹੈ।

ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ 2003 ਦੇ ਵਿੱਚ ਆਪਣੇ ਪਿੰਡ ਕੁੱਕੜਾਂ ਦੇ ਵਿੱਚ ਕੁਝ ਔਰਤਾਂ ਨੂੰ ਨਾਲ ਲੈ ਕੇ ਸੈਲਫ ਹੈਲਪ ਗੁਰੱਪ ਬਣਾਇਆ ਸੀ ਅਤੇ ਉਹ ਕਾਮਯਾਬ ਰਿਹਾ। ਉਸ ਤੋਂ ਬਾਅਦ ਉਨ੍ਹਾਂ ਨੇ ਦਿਲ ਦੇ ਵਿੱਚ ਆਇਆ ਕੀ ਉਹ ਇਨ੍ਹਾਂ ਗਰੁੱਪਾਂ ਵਿੱਚ ਵਾਧਾ ਕਰਨ। ਉਸ ਤੋਂ ਬਾਅਦ ਉਨ੍ਹਾਂ ਗੜ੍ਹਸ਼ੰਕਰ ਦੇ ਵੱਖ-ਵੱਖ ਕਸਬਿਆਂ ਦੇ ਵਿੱਚ ਜਾ ਕੇ 100 ਦੇ ਕਰੀਬ ਸੈਲਫ ਹੈਲਪ ਗਰੁੱਪ ਬਣਾ ਕੇ ਰੁਜ਼ਗਾਰ ਦਿੱਤਾ।

ਇਹ ਵੀ ਪੜੋ: 'ਨਾਰੀ ਸ਼ਕਤੀ ਪੁਰਸਕਾਰ', ਪਟਿਆਲਾ ਦੀ ਮਾਨ ਕੌਰ ਸਣੇ ਇਨ੍ਹਾਂ ਮਹਿਲਾਵਾਂ ਨੂੰ ਮਿਲਿਆ ਸਨਮਾਨ

ਇਸ ਮੌਕੇ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਅਧਿਕਾਰੀਆਂ ਦਾ ਸਹਿਯੋਗ ਮਿਲਿਆ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ।

ABOUT THE AUTHOR

...view details