ਪੰਜਾਬ

punjab

ETV Bharat / state

ਇੰਦਰਜੀਤ ਨੇ ਅਪਾਹਜ਼ ਹੋਣ ਦੇ ਬਾਵਜੂਦ ਵੀ ਸੁਪਨੇ ਨਹੀਂ ਹੋਣ ਦਿੱਤੇ ਅਪਾਹਜ਼ - Inderjit nandan

ਜਿਉਣਾ ਓਹੀ ਜੋ ਹੋਰਾਂ ਦੇ ਕੰਮ ਆਵੇ "ਇਸ ਦੀ ਇਕ ਜਿਉਂਦੀ ਜਾਗਦੀ ਮਿਸਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੰਦਰਜੀਤ ਨੂੰ ਦੇਖਦੇ ਹੀ ਬਣਦੀ ਹੈ ਜਿਸਨੇ ਪੈਰਾਂ ਤੋਂ ਲਾਚਾਰ ਹੋਣ ਦੇ ਬਾਵਜੂਦ ਆਪਣੀ ਲਗਨ ਅਤੇ ਹਿੰਮਤ ਦੇ ਬਲ ਤੇ ਕਈ ਸਾਹਿਤਕ ਅਵਾਰਡ ਹਾਸਲ ਕੀਤੇ ਅਤੇ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣੀ ਜਿਹੜੇ ਸਿਹਤਮੰਦ ਹੋਣ ਦੇ ਬਾਵਜੂਦ ਵੀ ਨਿਰਾਸ਼ ਹੋ ਕੇ ਬੈਠ ਜਾਂਦੇ ਹਨ।

ਇੰਦਰਜੀਤ ਨੰਦਨ

By

Published : Mar 7, 2019, 5:26 PM IST

ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਰਹਿਣ ਵਾਲੀ ਇੰਦਰਜੀਤ ਜੋ ਕਿ ਢਾਈ ਸਾਲ ਦੀ ਉਮਰ ਵਿੱਚ ਪੋਲਿਓ ਦੀ ਸ਼ਿਕਾਰ ਹੋ ਗਈ, ਜਿਸ ਕਰਕੇ ਉਹ ਦੋਵੇਂ ਪੈਰਾਂ ਤੋਂ ਤੁਰ ਨਹੀਂ ਸਕਦੀ। ਪਰ ਉਸ ਨੇ ਕਦੇ ਵੀ ਹਾਰ ਨਾ ਮੰਨੀ ਅਤੇ ਪੰਜਾਬੀ ਦੀ ਕਹਾਵਤ 'ਉੱਗਣ ਵਾਲੇ ਉੱਗ ਪੈਂਦੇ ਪੱਥਰਾਂ ਦਾ ਸੀਨਾ ਪਾੜ ਕੇ' ਨੂੰ ਪੂਰਾ ਕਰ ਵਿਖਾਇਆ।
ਇੰਦਰਜੀਤ ਨੇ ਹੁਣ ਤਕ ਪੰਜ ਕਿਤਾਬਾਂ ਲਿਖੀਆ ਨੇ ਜਿਸ ਵਿਚ ਇਕ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਇੰਦਰਜੀਤ ਦੇ ਨਾਂ ''ਭਾਸਕਰ ਵੂਮੈਨ ਈਅਰ ਆਫ਼ ਅਵਾਰਡ2010, ਮਦਰ ਟੈਰੀਸਾ ਅਵਾਰਡ 2012, ਸਵਾਮੀ ਵਿਵੇਕਾ ਨੰਦ ਸਟੇਟ ਅਵਾਰਡ 2013'' ਦੇ ਨਾਲ-ਨਾਲ 35 ਸਾਲ ਤੋਂ ਘੱਟ ਉਮਰ ਵਾਲੀ ਇਕਲੌਤੀ ਦਾਅਵੇਦਾਰ ਹੈ ਜਿਸਨੂੰ ਸਾਲ2008 ਸੰਸਕ੍ਰਿਤੀ ਅਵਾਰਡ ਦੇ ਨਾਲ ਸਨਮਾਨਿਤ ਹੋਣ ਦਾ ਮਾਣਹਾਸਿਲ ਹੈ ਅਤੇ ਸਾਹਿਤ ਅਕੈਡਮੀ ਅਵਾਰਡ ਲਈ ਬਕਾਇਦਾ ਇੰਦਰਜੀਤ ਨੰਦਨ ਦਾ ਨਾਂ ਚੁਣਿਆ ਗਿਆ ਹੈ।

hjh
ਆਪਣੇ ਜੀਵਨ ਵਿਚ ਇੰਦਰਜੀਤ ਨੇ ਬਹੁਤ ਸਾਰੇ ਸਮਾਜਿਕ ਕੰਮਾਂ ਵਿਚ ਹਿੱਸਾ ਲਿਆ ਅਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਂਦੀ ਹੈ। ਇਥੇ ਹੀ ਬਸ ਨਹੀਂ ਇੰਦਰਜੀਤ ਨੇ ਆਪਣੇ ਨਾਲ ਕਈ ਔਰਤਾਂ ਨੂੰ ਜੋੜਿਆ ਹੋਇਆ ਹੈ ਅਤੇ ਸੈਲਫ਼ ਹੈਲਪ ਗਰੁੱਪ ਬਣਾਇਆ ਹੋਇਆ ਹੈ ਜਿਸ ਰਾਹੀਂ ਉਸ ਨੇ ਔਰਤਾਂ ਨੂੰ ਕਈ ਕੰਮਾਂ ਵਿਚ ਲਾਇਆ ਹੋਇਆ ਹੈ।

ABOUT THE AUTHOR

...view details