ਹੁਸ਼ਿਆਰਪੁਰ:ਪੰਜਾਬ ਚ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਚ ਆਈ ਕਾਂਗਰਸ ਸਰਕਾਰ(cognress government) ਨੂੰ ਅੱਜ ਸਾਢੇ ਚਾਰ ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਬਾਵਜੂਦ ਇਸਦੇ ਸੂਬੇ ਦੇ ਲੋਕ ਨੌਜਵਾਨ ਨੌਕਰੀਆਂ ਲਈ ਇੱਧਰ ਉੱਧਰ ਭਟਕਦੇ ਆਮ ਹੀ ਵੇਖੇ ਜਾ ਸਕਦੇ ਹਨ।
ਇਨ੍ਹਾਂ ਨੌਜਵਾਨਾਂ ‘ਚ ਇਕ ਵੱਡਾ ਤਬਕਾ ਅੰਗਹੀਣਾਂ(disabled ) ਦਾ ਵੀ ਹੈ। ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ(youth) ਨਾਲ ਜਾਣਿਆ ਜਾਣ ਵਾਲਾ ਜ਼ਿਲ੍ਹਾ ਹੁਸ਼ਿਆਰਪਰ ਇਸ ਸਮੇਂ ਇੱਕ ਵਾਰ ਫਿਰ ਸੁਰਖੀਆਂ ਚ ਹੈ ਕਿਉਂਕਿ ਇੱਥੋਂ ਦੇ ਦੋ ਦਰਜਨ ਦੇ ਕਰੀਬ ਅੰਗਹੀਣ ਨੌਜਵਾਨ ਅੱਜ ਵੀ ਨੌਕਰੀ ਦੀ ਤਲਾਸ਼ ਵਿੱਚ ਭਟਕ ਰਹੇ ਹਨ ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਨੌਕਰੀ ਲੈਣ ਲਈ ਕੋਈ ਵੀ ਘਾਟ ਨਹੀਂ ਛੱਡੀ ਪਰ ਹਰ ਜਗ੍ਹਾ ਉਨ੍ਹਾਂ ਦੇ ਹੱਥ ਸਿਰਫ਼ ਤੇ ਸਿਰਫ਼ ਨਿਰਾਸ਼ਾ ਹੀ ਲੱਗੀ ਹੈ ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣੀ ਪੜ੍ਹਾਈ(education) ਅਤੇ ਡਿਗਰੀਆਂ ਰੱਦੀ ਤੋਂ ਸਿਵਾਏ ਹੋਰ ਕੁਝ ਵੀ ਨਜ਼ਰ ਨਹੀਂ ਆਉਂਦੀਆਂ ਤੇ ਅੱਜ ਤੱਕ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਸਿਰਫ਼ ਵੋਟ ਬੈਂਕ ਦੇ ਤੌਰ ਤੇ ਹੀ ਵਰਤਿਆ ਹੈ ।