ਪੰਜਾਬ

punjab

ETV Bharat / state

ਹੁਸ਼ਿਆਰਪੁਰ 'ਚ 10 ਹੋਰ ਬੱਚੇ ਆਏ ਕੋਰੋਨਾ ਪੌਜੀਟਿਵ, ਇਲਾਕੇ 'ਚ ਮੱਚੀ ਹਾਹਾਕਾਰ

ਪੰਜਾਬ ਵਿੱਚ ਕੋਰੋਨਾ (Karona in Punjab) ਦਾ ਕਹਿਰ ਇੱਕ ਵਾਰ ਫਿਰ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਸਕੂਲ ਵਿੱਚ ਦਸ ਬੱਚੇ ਹੋਰ ਕਰੋਨਾ ਪੌਜੀਟਿਵ (Corona positive) ਆਉਣ ਦੇ ਨਾਲ ਸਕੂਲ ਪ੍ਰਸ਼ਾਸਨ ਅਤੇ ਇਲਾਕੇ ਵਿਚ ਹਾਹਾਕਾਰ ਮੱਚ ਗਈ ਹੈ।

ਕਰੋਨਾ ਪੌਜੀਟਿਵ ਬੱਚਿਆ ਦੀ ਗਿਣਤੀ ਵਧਣ ਨਾਲ ਇਲਾਕੇ ਵਿਚ ਮੱਚੀ ਹਾਹਾਕਾਰ
ਕਰੋਨਾ ਪੌਜੀਟਿਵ ਬੱਚਿਆ ਦੀ ਗਿਣਤੀ ਵਧਣ ਨਾਲ ਇਲਾਕੇ ਵਿਚ ਮੱਚੀ ਹਾਹਾਕਾਰ

By

Published : Nov 28, 2021, 5:19 PM IST

ਹੁਸ਼ਿਆਰਪੁਰ:ਪੰਜਾਬ ਵਿੱਚ ਕਰੋਨਾ (Karona in Punjab) ਦਾ ਕਹਿਰ ਇੱਕ ਵਾਰ ਫਿਰ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਸਕੂਲ ਵਿੱਚ ਦਸ ਬੱਚੇ ਹੋਰ ਕਰੋਨਾ ਪੌਜੀਟਿਵ (Corona positive) ਆਉਣ ਦੇ ਨਾਲ ਸਕੂਲ ਪ੍ਰਸ਼ਾਸਨ ਅਤੇ ਇਲਾਕੇ ਵਿਚ ਹਾਹਾਕਾਰ ਮੱਚ ਗਈ ਹੈ।

ਦੱਸ ਦੇਈਏ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਤਲਵਾੜਾ ਅਧੀਨ ਆਉਂਦੇ ਪਿੰਡ ਪਲਾਹੜ ਵਿਚ ਬੀਤੇ ਦਿਨੀਂ ਸਰਕਾਰੀ ਸਕੂਲ ਦੇ ਬਾਰਾਂ ਵਿਦਿਆਰਥੀ ਕਰੋਨਾ ਪੌਜੀਟਿਵ ਆਏ ਸਨ, ਜਿਸ ਤੋਂ ਬਾਅਦ ਐਸਡੀਐਮ ਮੁਕੇਰੀਆਂ ਦੇ ਨਿਰਦੇਸ਼ 'ਤੇ ਦਸ ਦਿਨ ਲਈ ਸਕੂਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।

ਕਰੋਨਾ ਪੌਜੀਟਿਵ ਬੱਚਿਆ ਦੀ ਗਿਣਤੀ ਵਧਣ ਨਾਲ ਇਲਾਕੇ ਵਿਚ ਮੱਚੀ ਹਾਹਾਕਾਰ

ਉਸ ਤੋਂ ਬਾਅਦ ਹੁਣ ਕਰੋਨਾ ਪੌਜੀਟਿਵ (Corona positive) ਆਏ ਬੱਚਿਆਂ ਦੇ ਸੰਪਰਕ ਵਿਚ ਆਉਣ ਵਾਲੇ ਬੱਚਿਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਅੱਜ ਫਿਰ ਤੋਂ ਦਸ ਬੱਚੇ ਕੋਰੋਨਾ ਪੌਜ਼ੀਟਿਵ ਆਉਣ ਨਾਲ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਕਰੋਨਾ ਪੌਜੀਟਿਵ ਹੋਣ ਦੀ ਗਿਣਤੀ ਬਾਈ ਹੋ ਗਈ ਹੈ।

ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਹਰਮਿੰਦਰ ਸਿੰਘ (Nodal Officer Harminder Singh) ਨੇ ਦੱਸਿਆ ਕਿ ਬੀਤੇ ਕਈ ਦਿਨ ਪਹਿਲਾਂ ਦੋ ਲੋਕ ਕੋਰੋਨਾ ਪੌਜੀਟਿਵ ਆਉਣ ਤੋਂ ਬਾਅਦ ਸਕੂਲ ਵਿੱਚ ਪੜ੍ਹਦੇ ਕਰੀਬ ਪੰਜ ਸੌ ਦੱਸ ਬੱਚਿਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਬਾਰਾਂ ਸਟੂਡੈਂਟ ਪੌਜੀਟਿਵ ਪਾਏ ਸਨ। ਜਿਸ ਤੋਂ ਬਾਅਦ ਦੁਬਾਰਾ ਫਿਰ ਬਾਕੀ ਰਹਿੰਦੇ ਬੱਚਿਆਂ ਦੇ ਸੈਂਪਲ ਲਏ ਜਾ ਰਹੇ ਹਨ ਜਿਸ ਵਿੱਚੋਂ ਅੱਜ ਦੱਸ ਬੱਚੇ ਕੋਰੋਨਾ ਪੌਜੀਟਿਵ ਆਏ ਹਨ। ਇਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕਰੋਨਾ ਪੌਜੀਟਿਵ ਬੱਚਿਆਂ ਦੀ ਗਿਣਤੀ ਬਾਈ ਹੋ ਗਈ ਹੈ।

ਇਸ ਮੌਕੇ ਦੇ ਨੌਵੇਂ ਨੋਡਲ ਅਫ਼ਸਰ ਹਰਮਿੰਦਰ ਸਿੰਘ (Nodal Officer Harminder Singh) ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਅਸੀਂ ਕੋਰੋਨਾ ਜਿਹੀ ਛੁਟਕਾਰਾ ਪਾ ਸਕੀਏ।

ਇਹ ਵੀ ਪੜ੍ਹੋ:ਹੁਸ਼ਿਆਰਪੁਰ ਦੇ ਇਸ ਸਕੂਲ ’ਚ 13 ਵਿਦਿਆਰਥੀ ਆਏ Corona Positive

ABOUT THE AUTHOR

...view details