ਪੰਜਾਬ

punjab

ETV Bharat / state

ਤਲਾਕ ਦੀ ਤਾਰੀਖ ਭੁਗਤ ਕੇ ਆ ਰਹੀ ਪਤਨੀ ਨੂੰ ਪਤੀ ਨੇ ਗੱਡੀ ਹੇਠਾਂ ਦਰੜਿਆ, ਮੌਕੇ 'ਤੇ ਮੌਤ - Divorce case of wife

17 ਸਾਲ ਤੋਂ ਚੱਲਦੇ ਆਪਣੇ ਪਤੀ ਨਾਲ ਤਲਾਕ ਦੇ ਕੇਸ ਦੀ ਤਾਰੀਖ ਭੁਗਤ ਕੇ ਆ ਰਹੀ ਪਤਨੀ ਨੂੰ ਪਤੀ ਨੇ ਆਪਣੀ ਗੱਡੀ ਹੇਠਾਂ ਦਰੜ ਕੇ ਮਾਰਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

Wife Murdered by Husband,Hoshiarpur

By

Published : May 28, 2019, 11:35 PM IST

ਹੁਸ਼ਿਆਰਪੁਰ: ਮਾਮਲਾ ਹੁਸ਼ਿਆਰਪੁਰ ਤੋਂ ਹੈ ਜਿੱਥੇ ਆਪਣੇ ਪਤੀ ਨਾਲ ਪਿਛਲੇ ਸਤਾਰਾਂ ਸਾਲ ਤੋਂ ਆ ਰਹੇ ਤਲਾਕ ਦੇ ਕੇਸ ਵਿੱਚ 55 ਸਾਲਾਂ ਕਮਲਜੀਤ ਕੌਰ ਨੂੰ ਆਖਿਰਕਾਰ ਅਦਾਲਤ ਨੇ ਉਸ ਦੇ ਪਤੀ ਨੂੰ ਬਤੌਰ ਖਰਚੇ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਕਮਲਜੀਤ ਕੌਰ ਆਪਣੇ ਪਿੰਡ ਵੱਲ ਨੂੰ ਬਸ 'ਤੇ ਬੈਠ ਘਰ ਜਾ ਰਹੀ ਸੀ ਕਿ ਪਹਿਲਾਂ ਤੋਂ ਤਾਕ ਵਿੱਚ ਬੈਠੇ ਉਸ ਦੇ ਪਤੀ ਨੇ ਆਪਣੀ ਗੱਡੀ ਹੇਠ ਦੇ ਕੇ ਕਮਲਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਵੇਖੋ ਵੀਡੀਓ
ਘਟਨਾ ਬਾਰੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਹਾਸਲ ਕਰਦਿਆਂ ਜਦੋ ਸੀਸੀਟੀਵੀ ਵੇਖੀ ਜਾ ਮ੍ਰਿਤਕ ਕਮਲਜੀਤ ਦੀ ਲੜਕੀ ਨੇ ਆਪਣੇ ਪਿਤਾ ਦੀ ਗੱਡੀ ਦੀ ਪਛਾਣ ਪੁਲਿਸ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਕਤਲ ਉਸ ਦੇ ਪਿਤਾ ਨੇ ਕੀਤਾ ਹੈ।ਪੁਲਿਸ ਨੇ ਲੜਕੀ ਦੇ ਬਿਆਨ ਅਤੇ ਸੀਸੀਟੀਵੀ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

ABOUT THE AUTHOR

...view details