ਹੁਸ਼ਿਆਰਪੁਰ:ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਧਰਤੀ ਸ੍ਰੀ ਖੁਰਾਲਗੜ੍ਹ ਵਿਖੇ 2016 ਵਿੱਚ ਸੁਖਬੀਰ ਸਿੰਘ ਬਾਦਲ ਨੇ ਮੀਨਾਰੇ-ਏ-ਬੇਗਮਪੁਰਾ ਦਾ ਨੀਂਹ ਪੱਧਰ ਰੱਖਿਆ ਸੀ। ਇਸ ਲਈ 24 ਕਰੋੜ 62 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਸੀ। ਇਸ ਯਾਦਗਾਰ ਨੂੰ 15 ਮਹੀਨੇ ਵਿੱਚ ਵਿੱਚ ਤਿਆਰ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਉਸ ਸਮੇਂ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ।
2017 ਫਰਵਰੀ ਵਿੱਚ ਸੂਬੇ ‘ਚ ਕਾਂਗਰਸ ਦੀ ਸਰਕਾਰ ਆਉਣ ਨਾਲ ਰਵਿਦਾਸ ਨਾਮ ਲੇਵਾ ਸੰਗਤ ਦੀਆ ਆਸਾ ‘ਤੇ ਪਾਣੀ ਫਿਰ ਗਿਆ। ਅੱਜ ਹਾਲਾਤ ਇਹ ਹਨ, ਕਿ ਠੇਕੇਦਾਰਾਂ ਦੇ ਸਰਕਾਰ ਵੱਲੋਂ ਪੈਸੇ ਨਾ ਆਉਣ ‘ਤੇ ਹੱਥ ਖੜੇ ਹਨ ਅਤੇ ਯਾਦਗਾਰ ਬਣਨ ਵਾਲੀ ਇਮਾਰਤ ਖੰਡਰ ਬਣਦੀ ਦਿਖ ਰਹੀ ਹੈ।
ਪੰਜਾਬ ਦੀ ਕਾਂਗਰਸ ਸਰਕਾਰ ਇਸ ਯਾਦਗਾਰ ਦਾ 7 ਮਹੀਨਿਆ ਦਾ ਕੰਮ ਸਾਢੇ ਚਾਰ ਸਾਲਾ ਵਿੱਚ ਵੀ ਪੂਰਾ ਨਹੀਂ ਕਰਵਾ ਸਕੀ। ਹਾਲਾਂਕਿ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ 3 ਸਾਲਾਂ ਵਿੱਚ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਣ, ਇਨ੍ਹਾਂ ਮੰਤਰੀਆਂ ਵੱਲੋਂ ਇਨ੍ਹਾਂ ਸਮਾਗਮਾਂ ਵਿੱਚ ਇਸ ਯਾਦਗਾਰ ਨੂੰ ਜਲਦ ਪੂਰਾ ਕਰਨ ਦਾ ਕਈ ਵਾਰ ਭਰੋਸਾ ਦਿੱਤਾ, ਪਰ ਹਾਲੇ ਤੱਕ ਪੰਜਾਬ ਸਰਕਾਰ ਦੇ ਮੰਤਰੀ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ।