ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਹੀਰਾ ਕਾਲੋਨੀ ਵਿਖੇ ਦੋ ਧਿਰਾਂ ਵਿੱਚ ਹੋਈ ਝੜਪ ਵਿੱਚ ਏਕ ਵਿਅਕਤੀ ਦੇ ਜਖ਼ਮੀ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਖ਼ਮੀ ਦੀ ਪਹਿਚਾਣ ਕਮਲ ਭਾਰਗਵ ਵਜੋਂ ਵਿੱਚ ਹੋਈ ਹੈ। ਉਸ ਨੇ ਇਕ ਨੇ ਕਮਰੇ ਵਿੱਚ ਲੁੱਕ ਕੇ ਜਾਨ ਬਚਾਈ। ਜਖ਼ਮੀ ਹਾਲਤ ਵਿੱਚ ਕਮਲ ਭਾਰਗਵ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਬੈਠੇ ਸਨ ਕਿ ਬਾਅਦ ਦੁਪਹਿਰ ਕਰੀਬ ਢਾਈ ਵਜੇ ਤਿੰਨ ਕਾਰਾਂ ਵਿੱਚ ਕਰੀਬ 10-15 ਲੋਕਾਂ ਨੇ ਆ ਕੇ ਉਹਨਾਂ 'ਤੇ ਹਮਲਾ ਕਰ ਦਿੱਤਾ।
ਜਦੋਂ SHOWROOM 'ਚ ਚੱਲੇ ਡੰਡੇ, ਨਾ ਬਚੀ BMW, ਨਾ ਬਚੇ ਬੰਦੇ ਉਨ੍ਹਾਂ ਨੇ ਦੱਸਿਆ ਕਿ ਉਹ ਕੁਛ ਲੋਕਾਂ ਨਾਂ ਜਾਣਦੇ ਹਨ, ਜਿਨਾਂ ਵਿੱਚ ਵਿਸ਼ਵਨਾਥ ਬੰਟੀ, ਨਵਾਬ ਪਹਿਲਵਾਨ, ਗਾਂਧੀ ਅਤੇ ਹੋਰ ਲੋਕ ਸ਼ਾਮਿਲ ਸਨ। ਇਸ ਦੌਰਾਨ ਭੱਜ ਕੇ ਜਾਨ ਬਚਾਉਣ ਵਾਲੇ ਵਿਵੇਕ ਕੌਸ਼ਲ ਨੇ ਵੀ ਹਮਲੇ ਸਬੰਧੀ ਜਾਣਕਾਰੀ ਦਿੱਤੀ, ਉਹਨਾਂ ਦਾ ਹੋਟਲ ਰਾਇਲ ਪਲਾਜਾ ਵਿੱਚ ਹਿੱਸਾ ਹੈ ਤੇ ਬੰਟੀ ਉਨ੍ਹਾਂ ਦਾ ਹਿੱਸਾ ਨਹੀਂ ਦੇ ਰਿਹਾ। ਸੁਰੱਖਿਆ ਲਈ ਪੁਲਿਸ ਨੂੰ ਕਿਹਾ ਹੋਈਆ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਦੂਸਰੇ ਪਾਸੇ ਵਿਸ਼ਵਨਾਥ ਬੰਟੀ ਨੇ ਦੱਸਿਆ ਕਿ ਉਨ੍ਹਾਂ ਦਾ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ। ਕੁਛ ਦਿਨ ਪਹਿਲਾਂ ਕਮਲ ਭਾਰਗਵ ਜਲੰਧਰ ਵਿੱਚ ਕਿਸੇ ਔਰਤ ਦੇ ਨਾਲ ਕਿਸੇ ਰੈਸਟੋਰੈਂਟ ਵਿੱਚ ਬੈਠਾ ਸੀ। ਵਿਸ਼ਵਨਾਥ ਬੰਟੀ ਨੇ ਦੱਸਿਆ ਕਿ ਉਸੀ ਦਿਨ ਜਲੰਧਰ ਵਿੱਚ ਆਇਲੈਟਸ ਦਾ ਪੇਪਰ ਦੇਣ ਗਿਆ ਸੀ ਤਾਂ ਉਹ ਵੀ ਉਸੇ ਰੇਸਟੋਰੈਂਟ ਵਿੱਚ ਸੀ। ਕਿਸੇ ਨੇ ਕਮਲ ਭਾਰਗਵ ਦੀ ਮੁਵੀ ਬਣਾ ਲਈ ਸੀ ਅਤੇ ਅੱਜ ਉਸਨੇ ਉਨ੍ਹਾਂ ਦੇ ਭਾਣਜੇ ਨੂੰ ਰੋਕ ਕੇ ਉਸਨੂੰ ਡਰਾਇਆ ਧਮਕਾਈਆ ਤੇ ਉਸ ਦੇ ਮੁੰਹ ਵਿੱਚ ਰਿਵਾਲਵਰ ਪਾ ਕੇ ਉਸ ਨੂੰ ਕਹਿਣ ਲੱਗੇ ਕਿ ਉਹ ਮੁਵੀ ਉਸਨੇ ਬਣਾਈ ਸੀ।
ਇਹ ਵੀ ਪੜ੍ਹੋ:ਰੇਡ ਕਰਨ ਪੁੱਜੀ ਪੁਲਿਸ ਨੂੰ ਪਈਆਂ ਭਾਜੜਾਂ
ਬੱਚਾ ਬਹੁਤ ਡਰ ਗਿਆ ਤੇ ਜਦੋਂ ਉਸ ਨੇ ਇਹ ਗੱਲ ਉਨ੍ਹਾਂ ਨੂੰ ਦੱਸੀ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਇਸ ਕਾਰਣ ਇਹਨਾਂ ਦੀ ਮਾਰ-ਕੁੱਟ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਉਹ ਪ੍ਰੈਸ ਕਾਨਫ੍ਰੈਂਸ ਕਰਕੇ ਉਸ ਔਰਤ ਨੂੰ ਵੀ ਸਾਰੀਆਂ ਦੇ ਸਾਹਮਣੇ ਲੈ ਕੇ ਆਉਣਗੇ ਜੋ ਇਸ ਝਗੜੇ ਦਾ ਕਾਰਣ ਬਣੀ ਹੈ, ਜਦੋਂ ਕਿ ਉਨ੍ਹਾਂ ਦਾ ਤੇ ਉਨ੍ਹਾਂ ਤੇ ਭਾਣਜੇ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਕ ਬੱਚੇ ਨੂੰ ਇਸ ਤਰਾਂ ਡਰਾਉਣ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਮਾਫ ਨਹੀਂ ਕੀਤਾ ਜਾ ਸਕਦਾ ਤੇ ਜਦੋਂ ਜਾਂਚ ਹੋਵੇਗੀ ਉਹ ਸਾਰੀ ਗੱਲ ਦਸਣਗੇ।