ਹੁਸ਼ਿਆਰਪੁਰ:ਰੂਸ ਅਤੇ ਯੂਕਰੇਨ ਦੀ ਲੱਗੀ ਜੰਗ ਦਾ ਦਰਦ ਭਾਰਤ ਦੇ ਕਈ ਸੂਬਿਆਂ ਵਿੱਚ ਪਹੁੰਚ ਗਿਆ ਹੈ ਅਤੇ ਪਹੁੰਚ ਰਿਹਾ ਹੈ। ਇਸੇ ਤਰ੍ਹਾਂ ਹੀ ਜਿਲਾ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਅਧੀਨ ਪੈਂਦੇ ਪਿੰਡ ਧਨੋਆ ਦੇ ਪ੍ਰਿੰਸੀਪਲ ਕਰਤਾਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਯੂਕਰੇਨ ਤੋਂ ਪਰਤੀ ਧੀ ਦਾ ਜ਼ੋਰਦਾਰ ਸਵਾਗਤ ਕੀਤਾ।
ਜੈਸਮੀਨ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਚਾਰ ਸਾਲ ਪਹਿਲਾਂ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੀ ਰਾਜਧਾਨੀ ਕੀਵੀ ਵਿੱਚ ਗਈ ਸੀ ਅਤੇ ਹੁਣ ਜਲਦ ਹੀ ਵਾਪਸ ਆਉਣ ਵਾਲੀ ਸੀ ਪਰ ਰੂਸ ਅਤੇ ਯੂਕਰੇਨ ਦੀ ਜੰਗ ਨੇ ਜਿੱਥੇ ਪੂਰੇ ਵਿਸ਼ਵ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਉਥੇ ਹੀ ਉਨ੍ਹਾਂ ਮਾਪਿਆਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ।
ਰੂਸ ਅਤੇ ਯੂਕਰੇਨ ਦੀ ਜੰਗ: ਹੁਸ਼ਿਆਰਪੁਰ 'ਚ ਯੂਕਰੇਨ ਤੋਂ ਪਰਤੀ ਧੀ ਦਾ ਕੀਤਾ ਜ਼ੋਰਦਾਰ ਸਵਾਗਤ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਬੱਚੇ ਯੂਕਰੇਨ ਵਿੱਚ ਪੜਾਈ ਕਰਨ ਲਈ ਗਏ ਸਨ, ਜਦੋਂ ਇਸ ਸਬੰਧੀ ਯੂਕਰੇਨ ਦੀ ਰਾਜਧਾਨੀ ਕੀਵੀ ਵਿੱਚ ਆਪਣੇ ਤਿੰਨ ਸਾਥੀਆਂ ਸਮੇਤ ਫਸੀ ਜੈਸਮੀਨ ਕੌਰ ਭਾਰਤ ਘਰ ਵਾਪਿਸ ਪਰਤਣ 'ਤੇ ਉਨ੍ਹਾਂ ਦੇ ਜੱਦੀ ਪਿੰਡ ਧਨੋਆ ਵਿਖੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਅਪਣੀ ਦਾਸਤਾਨ ਸੁਣਾਉਂਦੇ ਹੋਏ ਦੱਸਿਆ ਕਿ ਜਿੱਥੇ ਉਹ ਰਹਿ ਰਹੇ ਸਨ ਉੱਥੇ 300 ਮੀਟਰ ਦੀ ਦੂਰੀ 'ਤੇ 24 ਘੰਟੇ ਬੰਬਾਰੀ ਹੋ ਰਹੀ ਸੀ।
ਉਹਨਾਂ ਨੇ ਕਿਹਾ ਕਿ ਇਕ ਸਮਾਂ ਅਜਿਹਾ ਵੀ ਸੀ ਕਿ ਜਦੋਂ ਸਾਨੂੰ ਵਾਪਸ ਘਰ ਪਰਤਣ ਦੀਆਂ ਉਮੀਦਾਂ ਵੀ ਖ਼ਤਮ ਹੋ ਚੁੱਕੀਆਂ ਸਨ ਪਰ ਉਸ ਸੱਚੇ ਪਾਤਿਸ਼ਾਹ ਅੱਗੇ ਸਭਨਾਂ ਵਲੋਂ ਕੀਤੀ ਅਰਦਾਸ ਨੇ ਉਨ੍ਹਾਂ ਸੁਰੱਖਿਆਤ ਅਪਣੇ ਵਤਨ ਪਰਿਵਾਰ ਨਾਲ ਮਿਲਾ ਦਿੱਤਾ ਹੈ।
ਇਹ ਵੀ ਪੜ੍ਹੋ:ਵਿਸ਼ਵ ਔਰਤ ਦਿਵਸ 2022: ਔਰਤ ਦੀ ਲੜਾਈ ਮਰਦਾਂ ਨਾਲ ਨਹੀਂ ਬਲਕਿ ਸਮਾਜਿਕ ਬਣਤਰ ਨਾਲ ਐ