ਵਿਸ਼ਨੂੰ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਵਾਇਆ ਨਾਮ ਹੁਸ਼ਿਆਰਪੁਰ:ਅਕਸਰ ਕਹਿੰਦੇ ਹਨ ਕਿ ਸੱਚੀ ਮਿਹਨਤ ਅਤੇ ਲਗਨ ਨਾਲ ਸਭ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਹੀ ਹੁਸ਼ਿਆਰਪੁਰ ਦੇ ਮੁਹੱਲਾ ਕੀਰਤੀ ਨਗਰ ਦੇ ਰਹਿਣ ਵਾਲੇ ਨੌਜਵਾਨ ਵਿਸ਼ਨੂੰ ਗਰੋਵਰ ਨੇ ਕਰਕੇ ਵਿਖਾਇਆ ਹੈ। ਵਿਸ਼ਨੂੰ ਗਰੋਵਰ ਦੀ ਆਖਰਕਾਰ ਇੱਕ ਸਾਲ ਦੀ ਮਿਹਨਤ ਨੂੰ ਬੂਰ ਪੈ ਹੀ ਗਿਆ। ਇਸੇ ਮਿਹਨਤ ਸਦਕਾ ਵਿਸ਼ਨੂੰ ਨੇ ਆਪਣਾ ਨਾਲ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਵਾ ਲਿਆ ਹੈ।
ਵਿਸ਼ਨੂੰ ਦਾ ਹੁਨਰ: ਦਸ ਦਈਏ ਕਿ ਵਿਸ਼ਨੂੰ ਗ੍ਰਾਫ਼ਿਕਸ ਡਿਜ਼ਾਈਨਰ ਹੈ। ਉਸ ਨੇ 30 ਮਿੰਟ ਦੇ ਸਮੇਂ 'ਚ 16 ਗ੍ਰਾਫ਼ਿਕਸ ਤਿਆਰ ਕਰਕੇ ਆਪਣਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਵਾਇਆ ਹੈ।ਵਿਸ਼ਨੂੰ ਆਪਣੀ ਇਸ ਕਾਮਯਾਬੀ ਉੱਤੇ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ੳੱੁਥੇ ਹੀ ਉਸਦੇ ਪਰਿਵਾਰ 'ਚ ਵੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਕਾਮਯਾਬੀ ਤੋਂ ਬਾਅਦ ਵਿਸ਼ਨੂੰ ਹੁਣ ਆਪਣੀ ਅਗਲੀ ਮੰਜ਼ਿਲ ਵੱਲ ਵੱਧਣ ਦੀ ਤਿਆਰੀ ਕਰੇਗਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਸ਼ਨੂੰ ਨੇ ਕਿਹਾ ਹੁਣ ਉਹ ਆਪਣਾ ਨਾਮ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਉਣ ਲਈ ਹੋਰ ਮਿਹਨਤ ਸ਼ੁਰੂ ਕਰੇਗਾ।ਵਿਸ਼ਨੂੰ ਗਰੋਵਰ ਨੇ ਆਪਣੀ ਇਸ ਉਪਲਬਧੀ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਆਪਣਾ ਨਾਮ ਦਰਜ ਕਰਵਾਉਣ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਤੇ ਹੁਣ ਇਸਦਾ ਇਹ ਸੁਪਨਾ ਪੂਰਾ ਚੋ ਚੁੱਕਿਆ ਹੈ।
ਨੌਜਵਾਨਾਂ ਨੂੰ ਅਪੀਲ: ਇਸ ਮੌਕੇ ਹੋਰਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਵਿਸ਼ਨੂੰ ਗਰੋਵਰ ਨੇ ਕਿਹਾ ਕਿ ਅੱਜ ਦੀ ਜਵਾਨੀ ਨਸ਼ਿਆਂ 'ਚ ਗਲਤਾਨ ਹੋ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਖ਼ਰਾਬ ਕਰ ਰਹੀ ਹੈ। ਜਦਕਿ ਨੌਜਵਾਨ ਨਸ਼ਿਆਂ ਤੋਂ ਪਾਸਾ ਵੱਟ ਕੇ ਆਪਣੇ ਸ਼ੌਂਕ ਨਾਲ ਵੱਡੇ-ਵੱਡੇ ਮੁਕਾਮ ਹਾਸਲ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਆਪਣੇ ਸੁਪਨੇ ਪੂਰੇ ਕਰਨ ਲਈ ਨੌਜਵਾਨਾਂ ਕੋਲ ਬਸ ਇੱਕੋ ਇੱਕ ਰਸਤਾ ਹੈ ਉਹ ਹੈ ਸਖ਼ਤ ਤੋਂ ਸਖ਼ਤ ਮਿਹਨਤ ਕਰਨ ਦਾ ਹੈ। ਇਸ ਰਸਤੇ ਉੱਪਰ ਚੱਲ ਕੇ ਨੌਜਵਾਨ ਸਾਰੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ।
ਘਰ ਖੁਸ਼ੀਆਂ ਦਾ ਮਾਹੌਲ: ਵਿਸ਼ਨੂੰ ਗਰੋਵਰ ਇਸ ਕਾਮਯਾਬੀ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਘਰ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਿਆ ਹੋਇਆ ਹੈ।ਉਧਰ ਦੂਜੇ ਪਾਸੇ ਵਿਸ਼ਨੂੰ ਦੇ ਪਿਤਾ ਨੂੰ ਆਪਣੇ ਪੁੱਤਰ ਦੀ ਇਸ ਕਾਮਯਾਬੀ ਲਈ ਬਹੁਤ ਖੁਸ਼ੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਪੁੱਤਰ 'ਤੇ ਮਾਣ ਹੈ। ਮੀਡੀਆ ਨਾਲ ਗੱਲ ਕਰਦੇ ਉਨ੍ਹਾਂ ਆਖਿਆ ਕਿ ਵਿਸ਼ਨੂੰ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਵਿਸ਼ਨੂੰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਇਸ ਕਾਮਯਾਬੀ ਨਾਲ ਜਿੱਥੇ ਆਪਣਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਆਪਣੇ ਮਾਪਿਆਂ ਦਾ ਨਾਮ ਵੀ ਚਮਕਾਇਆ ਹੈ। ਉਨ੍ਹਾਂ ਬਾਕੀ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ ਕਿ ਹਰ ਕੋਈ ਆਪਣੀ ਮੰਜ਼ਿਲ ਨੂੰ ਪਾ ਸਕਦਾ ਹੈ ਬਸ ਉਸ ਲਈ ਕੇਵਲ ਤੇ ਕੇਵਲ ਮਿਹਨਤ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ:Asia's Richest Man: ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, 24ਵੇਂ ਨੰਬਰ 'ਤੇ ਖਿਸਕੇ ਅਡਾਨੀ