ਹੁਸ਼ਿਆਰਪੁਰ : ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਨੰਗਲ ਸ਼ਹੀਦਾਂ ਤੋਂ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ ਦੇ ਨਾਂ ਉਤੇ ਬੰਦ ਕੀਤੀ ਜਾ ਰਹੀ ਡਿਸਪੈਂਸਰੀ ਨੂੰ ਲੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੀ 26 ਜਨਵਰੀ ਨੂੰ ਪੰਜਾਬ ਵਿੱਚ 400 ਮਹੱਲਾ ਕਲੀਨਿਕ ਖੋਲ੍ਹੇ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਉਸ ਵਿੱਚ ਉਨ੍ਹਾਂ ਨੇ ਇੱਕ ਹੋਰ ਵਾਧਾ ਕੀਤਾ ਹੈ ਪਰ ਦੂਸਰੇ ਪਾਸੇ ਜੇਕਰ ਗੱਲ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਨੰਗਲ ਸ਼ਹੀਦਾਂ ਦੀ ਕਰੀਏ ਤਾਂ ਅੱਜ ਪਿੰਡ ਵਾਸੀਆਂ ਵੱਲੋਂ ਡਿਸਪੈਂਸਰੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਾਸੀ ਅਤੇ ਐਨਆਰਆਈਜ਼ ਦੀ ਮਦਦ ਨਾਲ ਉਨ੍ਹਾਂ ਨੇ ਪਿੰਡ ਵਿਚ ਡਿਸਪੈਂਸਰੀ ਚੱਲ ਰਹੀ ਸੀ ਅਤੇ ਡਿਸਪੈਂਸਰੀ ਵਿੱਚ ਜੋ ਡਾਕਟਰ ਮਰੀਜ਼ਾਂ ਨੂੰ ਦੇਖ ਦਵਾਈ ਦਿੰਦਾ ਸੀ।
Hoshiarpur news: ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ, ਜਾਣੋ ਕਿਉਂ...
ਖਬਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਨੰਗਲ ਸ਼ਹੀਦਾਂ ਤੋ ਹੈ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ ਦੇ ਨਾਂ ਤੇ ਬੰਦ ਕੀਤੀ ਜਾ ਰਹੇ ਡਿਸਪੈਂਸਰੀ ਨੂੰ ਲੈ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ :Navjot Sidhu wife got angry: ਫਿਰ ਭੜਕੇ ਨਵਜੋਤ ਕੌਰ ਸਿੱਧੂ, ਕਿਹਾ- ਬਲਾਤਕਾਰੀਆਂ ਤੇ ਗੈਂਗਸਟਰਾਂ ਨੂੰ ਜ਼ਮਾਨਤ, ਇਮਾਨਦਾਰ ਨੂੰ ਨਹੀਂ
ਲਾਗਲੇ ਚਾਰ ਪਿੰਡਾਂ ਨੂੰ ਡਿਸਪੈਂਸਰੀ ਦਾ ਲਾਭ :ਉਸ ਨੂੰ ਪੰਜਾਬ ਸਰਕਾਰ ਵੱਲੋਂ ਹਲਕਾ ਚੱਬੇਵਾਲ ਵਿਚ ਖੋਲ੍ਹੇ ਗਏ ਮਹੱਲਾ ਕਲੀਨਿਕ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਡਿਸਪੈਂਸਰੀ ਤੋਂ ਨਾਲ ਲਗਦੇ ਚਾਰ ਪਿੰਡਾਂ ਦੇ ਲੋਕ ਫਾਇਦਾ ਲੈ ਰਹੇ ਸਨ। ਪਰ ਪੰਜਾਬ ਸਰਕਾਰ ਨੇ ਬਦਲਾਵ ਦੇ ਨਾਮ ਉਤੇ ਉਨ੍ਹਾਂ ਦੇ ਪਿੰਡ ਨਾਲ ਧੋਖਾ ਕੀਤਾ ਹੈ ਪਿੰਡ ਦੇ ਹੀ ਪੰਚਾਇਤ ਮੈਂਬਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਲੋਕ ਪਿੰਡ ਦੀ ਡਿਸਪੈਂਸਰੀ ਵਿੱਚੋ ਦਵਾਈ ਲੈ ਕੇ ਠੀਕ ਹੋ ਰਹੇ ਸਨ ਪਰ ਹੁਣ ਡਾਕਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਦੂਰ ਹੁਸ਼ਿਆਰਪੁਰ ਦੇ civil hospital ਵਿੱਚ ਦਵਾਈ ਲੈਣ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ, ਨਾਲ ਹੀ ਪਿੰਡ ਦੇ ਸਰਪੰਚ ਵੱਲੋਂ ਸਰਕਾਰ ਅੱਗੇ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੀ ਡਿਸਪੈਂਸਰੀ ਦੇ ਲਈ ਕੋਈ ਵੀ ਡਾਕਟਰ ਜਲਦ ਤੋਂ ਜਲਦ ਉਪਲਬਧ ਕਰਵਾਇਆ ਜਾਵੇ, ਤਾਂ ਜੋ ਪਿੰਡ ਦੇ ਲੋਕ ਪਿੰਡ ਦੀ ਡਿਸਪੈਂਸਰੀ ਵਿੱਚ ਹੀ ਦਵਾਈ ਲੈ ਸਕਣ।