ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਪੇਂਸਰਾ ਵਿੱਚ ਪਿਛਲੇ ਦਿਨੀਂ ਪਿੰਡ ਦੇ ਲੋਕਾਂ ਵੱਲੋਂ ਕੁਝ ਸਿਵਲ ਵਰਦੀ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ਨੂੰ ਅਤੇ ਉਨ੍ਹਾਂ ਦੀ ਗੱਡੀਆਂ ਨੂੰ ਘੇਰ ਲਿਆ ਸੀ। ਕਾਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਨਸ਼ੀਲੇ ਕੈਪਸੁਲ, ਚੁਰਾਪੋਸਤ, ਸ਼ਰਾਬ ਦੀਆ ਬੋਤਲਾਂ ਤੇ ਪੁਲਿਸ ਮੁਲਾਜ਼ਮ ਦੀ ਵਰਦੀ ਬਰਾਮਦ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਸਮਤੀ ਮੈਂਬਰ, ਸਾਬਕਾ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ।
ਪਿੰਡ ਵਾਸੀਆਂ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਜਿਸ ਰਾਤ ਪੁਲਿਸ ਨੇ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਅਤੇ ਦੁਕਾਨ ਦੇ ਮਾਲਿਕ 'ਤੇ ਨਸ਼ਾ ਵਿਰੋਧੀ ਰੇਡ ਕਿੱਤੀ ਤਾਂ ਉਸ ਦੇ ਸਾਥੀਆਂ ਨੇ ਵਿਅਕਤੀ ਨੂੰ ਬਚਾਉਣ ਲਈ ਰੌਲਾ ਪਾਇਆ ਅਤੇ ਪੁਲਿਸ ਮੁਲਜ]ਮਾਂ ਨਾਲ ਧੱਕੇਸ਼ਾਹੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੋ ਨਸ਼ਾ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚ ਬਰਾਮਦ ਹੋਇਆ ਇਹ ਵੀ ਇੱਕ ਸਾਜਿਸ਼ ਦੇ ਤਹਿਤ ਹੀ ਕੀਤਾ ਗਿਆ। ਉਨ੍ਹਾਂ ਨੇ ਇੱਕ CCTV ਫੁਟੇਜ ਵੀ ਜਾਰੀ ਕੀਤੀ ਹੈ। ਜਿਸ ਵਿੱਚ ਪਿੰਡ ਦੇ ਕੁਝ ਲੋਕਾਂ ਵੱਲੋਂ ਫੜੀ ਗਈ ਪੁਲਿਸ ਮੁਲਾਜ਼ਮ ਦੀ ਕਾਰ ਨੂੰ ਧੱਕਾ ਲਗਾ ਕੇ ਇੱਕ ਘਰ ਵੱਲ ਲਿਜਾਉਂਦੇ ਵਿਖਾਇਆ ਗਿਆ ਹੈ।