ਹੁਸ਼ਿਆਰਪੁਰ: ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਸਮਾਜਿਕ ਦੂਰੀ ਦੇ ਆਦੇਸ਼ ਜ਼ਾਰੀ ਕੀਤੇ ਗਏ ਹਨ। ਉੱਥੇ ਹੀ ਪੰਜਾਬ ਵਿੱਚ ਕਈ ਧਾਰਮਿਕ ਸਥਾਨ ਹਨ ਵਿੱਚ ਜਾਣ ਤੋਂ ਪਾਬੰਦੀ ਲਾਈ ਗਈ ਹੈ ਤੇ ਜ਼ਿਆਦਾ ਇਕੱਠ ਕਰਨ ਤੋਂ ਵੀ ਮਨਾਹੀ ਹੈ। ਇਸ ਤਹਿਤ ਪਿੰਡ ਸੱਜਣਾ ਦੀ ਪੰਚਾਇਤ ਨੇ ਅਜਿਹਾ ਢੰਗ ਅਪਣਾਇਆ ਹੈ ਜਿਸ ਨਾਲ ਪਿੰਡ ਵਾਸੀ ਗੁਰੂ ਘਰ ਜਾਏ ਬਿਨਾ ਹੀ ਘਰਾਂ ਵਿੱਚ ਅਰਦਾਸ ਕਰ ਰਹੇ ਹਨ।
ਹੁਸ਼ਿਆਰਪੁਰ 'ਚ ਕੋਰੋਨਾ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਹੋ ਰਹੀਆਂ ਅਰਦਾਸਾਂ - coronavirus
ਹੁਸ਼ਿਆਰਪੁਰ ਦੇ ਪਿੰਡ ਸੱਜਣਾ ਦੀ ਪੰਚਾਇਤ ਨੇ ਅਜਿਹਾ ਢੰਗ ਅਪਣਾਇਆ ਹੈ ਜਿਸ ਨਾਲ ਪਿੰਡ ਵਾਸੀ ਗੁਰੂ ਘਰ ਜਾਏ ਬਿਨਾ ਹੀ ਘਰਾਂ ਵਿੱਚ ਅਰਦਾਸ ਕਰ ਰਹੇ ਹਨ। ਦੱਸ ਦੇਈਏ ਕਿ ਪਿਛਲੇ ਇੱਕ ਮਹੀਨੇ ਤੋਂ ਲੋਕ ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ਸਬੰਧੀ ਅਰਦਾਸ ਕਰ ਰਹੇ ਹਨ।

ਪਿੰਡ ਵਾਸੀਆਂ ਦੇ ਇਸ ਉਪਰਾਲੇ ਨਾਲ ਲੋਕ ਸਮਾਜਿਕ ਦੂਰੀ ਦੇ ਨਾਲ-ਨਾਲ ਗੁਰੂ ਘਰ ਨਾਲ ਵੀ ਜੁੜੇ ਹੋਏ ਹਨ ਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਇੱਕਠੇ ਹੋ ਕੇ ਹਰ ਸ਼ਾਮ ਕੋਰੋਨਾ ਵਰਗੀ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਪਾਠ ਤੇ ਅਰਦਾਸਾਂ ਕਰ ਰਹੇ ਹਨ।
ਦੱਸ ਦੇਈਏ ਕਿ ਪਾਠ ਤੇ ਅਰਦਾਸ ਲੋਕ ਪਿਛਲੇ ਇੱਕ ਮਹਿਨੇ ਤੋਂ ਕਰ ਰਹੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਕੋਰੋਨਾ ਦੇ ਬਚਾਅ ਲਈ ਸਮਾਜਿਕ ਦੂਰੀ ਨੂੰ ਬਣਾਏ ਰੱਖਦਿਆਂ ਲੋਕ ਗੁਰੂ ਘਰ ਨਾਲ ਜੁੜੇ ਹੋਏ ਹਨ ਤੇ ਰੋਜ਼ ਸ਼ਾਮ ਨੂੰ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਇੱਕਠੇ ਹੋ ਕੇ ਅਰਦਾਸ ਕਰਦੇ ਹਨ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਜਲਦ ਤੋਂ ਜਲਦ ਛੁਟਕਾਰਾ ਮਿਲ ਸਕੇ।