ਹੁਸ਼ਿਆਰਪੁਰ: ਵਿਦੇਸ਼ਾਂ ਵਿੱਚ ਬੈਠੇ ਐਨਆਰਆਈ ਦਾ ਪੰਜਾਬ ਦੇ ਪਿੰਡਾਂ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਹਮੇਸ਼ਾਂ ਤੋਂ ਹੀ ਵਡਮੁੱਲਾ ਯੋਗਦਾਨ ਰਿਹਾ ਹੈ। ਗੜ੍ਹਸ਼ੰਕਰ ਦੇ ਪਿੰਡ ਟੂਟੋ ਮਜਾਰਾ ਦੇ ਐਨਆਰਆਈ ਵੀਰਾਂ ਅਤੇ ਸਰਬ ਸੰਮਤੀ ਨਾਲ ਬਣੀ ਪੰਚਾਇਤ ਦੀ ਬਦੌਲਤ ਪਿੰਡ ਦੀ ਦਿੱਖ ਬਿਲਕੁਲ ਸਾਫ ਸੁਥਰੀ ਬਣਾ ਦਿੱਤੀ ਹੈ। ਇਸ ਪਿੰਡ ਅੰਦਰ ਆਉਂਦੇ ਹੀ ਸਕਾਰਾਮਕਤਾ ਮਹਿਸੂਸ ਹੁੰਦੀ ਹੈ। ਪਿੰਡ ਦੀ ਤਰੱਕੀ ਦੇਖ ਕੇ ਇੱਥੇ ਬਾਹਰੋ ਆਉਣ ਵਾਲੇ ਲੋਕ ਵੀ ਖੁਸ਼ ਹੋ ਜਾਂਦੇ ਹਨ।
ਪਿੰਡ ਟੂਟੋ ਮਜਾਰਾ ਦੀਆਂ ਤਸਵੀਰਾਂ ਕਰ ਦੇਣਗੀਆਂ ਹੈਰਾਨ, ਕਹਿ ਉਠੋਗੇ 'ਵਾਹ' ! - ਪੰਜਾਬ ਦੇ ਪਿੰਡਾਂ ਦੀ ਤਰੱਕੀ
ਗੜ੍ਹਸ਼ੰਕਰ ਦੇ ਪਿੰਡ ਟੂਟੋ ਮਜਾਰਾ ਦੀਆਂ ਤਸਵੀਰਾਂ ਦੇਖ ਕੇ ਤੁਸੀਂ 'ਵਾਹ' ਸ਼ਬਦ ਕਹਿ ਉਠੋਗੇ। ਦਰਅਸਲ, ਇਸ ਪਿੰਡ ਦੇ ਐਨਆਰਆਈ ਸਾਥੀ ਕਰਕੇ ਅਤੇ ਪਿੰਡ ਦੀ ਪੰਚਾਇਤਨੇ ਮਿਲ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ।
ਪੱਕੀਆਂ ਗਲੀਆਂ, ਬੱਚਿਆਂ ਲਈ ਪਾਰਕ:ਗੱਲ ਗੜ੍ਹਸ਼ੰਕਰ ਦੇ ਪਿੰਡ ਟੂਟੋ ਮਜਾਰਾ ਦੀ ਕਰੀਏ, ਤਾਂ ਪਿੰਡ ਟੂਟੋ ਮਜਾਰਾ ਦੇ ਵਾਸੀਆਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਸਰਕਾਰਾਂ ਨਾਲੋਂ ਵੱਧ ਐਨਆਰਆਈ ਵੀਰਾਂ ਨੇ ਪਿੰਡ ਦੀ ਨੁਹਾਰ ਬਦਲੀ ਹੈ ਅਤੇ ਇਸ ਪਿੰਡ ਵਿੱਚ ਅਜਿਹੀ ਕੋਈ ਗਲੀ ਨਹੀਂ, ਜਿਹੜੀ ਕਿ ਪੱਕੀ ਨਾ ਹੋਵੇ। ਪਿੰਡ ਵਾਸੀ ਜੋਗਾ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਐਨਆਰਆਈ ਵੀਰਾਂ ਤੇ ਪੰਚਾਇਤ ਦੀ ਬਦੌਲਤ ਆਲੀਸ਼ਾਨ ਪਾਰਕ, ਓਪਨ ਜੀਮ, ਗਲੀਆਂ ਦਾ ਸੁੰਦਰੀਕਰਨ ਕੀਤਾ ਹੋਇਆ ਹੈ ਅਤੇ ਇਸ ਪਿੰਡ ਦੇ ਨੌਜਵਾਨ ਖੇਡਾਂ ਨਾਲ ਜੁੜਕੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਹਨ।
- MI vs LSG 2023 IPL Playoffs : ਮੈਚ 'ਚ ਜਿੱਤ-ਹਾਰ ਦੇ ਇਹ ਸੀ ਕਾਰਨ, ਆਕਾਸ਼ ਮਧਵਾਲ ਨੇ ਕੀਤੀ ਇਸ ਦਿੱਗਜ ਦੀ ਬਰਾਬਰੀ
- 12th results 2023 : ਮਾਨਸਾ ਦੇ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਹਾਸਲ ਕੀਤੇ 500 'ਚੋਂ 500 ਨੰਬਰ
- Wrestlers Protest: ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਜਥੇਦਾਰ ਸਾਹਿਬਾਨ ਨਾਲ ਮੁਲਾਕਾਤ ਕਰ ਕੇ ਮੰਗਿਆ ਸਿੱਖ ਕੌਮ ਦਾ ਸਮਰਥਨ
ਜ਼ਰੂਰਤਮੰਦਾਂ ਦੀ ਮਦਦ ਲਈ ਵੀ NRI ਅੱਗੇ: ਉਨ੍ਹਾਂ ਕਿਹਾ ਕਿ ਐਨਆਰਆਈ ਭਰਾਵਾਂ ਦੀ ਬਦੌਲਤ ਵੱਡੀ ਤਰੱਕੀ ਹੋਈ ਹੈ। ਪਿੰਡ ਵਾਸੀ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਪਿੰਡ ਨੇ ਇਲਾਕੇ ਵਿੱਚ ਤਰੱਕੀ ਪੱਖੋਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਨਆਰਆਈ ਵੀਰਾਂ ਵੱਲੋਂ ਪਿੰਡ ਲਈ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਫਿਰ ਚਾਹੇ ਉਹ ਧਾਰਮਿਕ ਅਸਥਾਨਾਂ ਦੇ ਵਿਕਾਸ ਦੀ ਗੱਲ ਹੋਵੇ, ਜਾਂ ਪਿੰਡ ਦੀ ਤਰੱਕੀ ਦੀ, ਹਰ ਪੱਖ ਤੋਂ ਐਨਆਰਆਈ ਮੋਹਰੀ ਰਹੇ ਹਨ। ਇਸ ਦੇ ਨਾਲ ਹੀ, ਪਿੰਡ ਦੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਪਿੰਡ ਦੇ ਲੋਕ ਜਾਤਪਾਤ ਤੋਂ ਉੱਪਰ ਉਠਕੇ ਹਰ ਇੱਕ ਧਾਰਮਿਕ ਪ੍ਰੋਗਰਾਮ ਇਕੱਠੇ ਹੋਕੇ ਮਨਾਉਂਦੇ ਹਨ, ਜਿਹੜੀ ਕਿ ਆਲੇ ਦੁਆਲੇ ਦੇ ਪਿੰਡਾਂ ਲਈ ਇੱਕ ਮਿਸਾਲ ਹੈ।