ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਸਫ਼ਾਈ ਅਭਿਆਨ ਸ਼ੁਰੂ ਕੀਤਾ। ਨੌਜਵਾਨਾਂ ਵਲੋਂ ਹਰ ਐਤਵਾਰ ਪਿੰਡ ਵਿੱਚ ਸਫ਼ਾਈ ਕਰ ਕੇ ਪਿੰਡ ਦੀ ਦਿੱਖ ਬਦਲ ਦਿੱਤੀ ਜਾਂਦੀ ਹੈ। ਇੱਥੋ ਦੇ ਪਿੰਡ ਵਾਸੀ ਗੰਦਗੀ ਤੋਂ ਦੁੱਖੀ ਹੋ ਚੁੱਕੇ ਸੀ, ਕਿਉਂਕਿ ਕੋਈ ਸਰਕਾਰੀ ਸਫ਼ਾਈ ਕਰਮਚਾਰੀ ਵੀ ਉੱਥੇ ਸਫ਼ਾਈ ਨਹੀਂ ਕਰਨ ਆਉਂਦਾ ਸੀ।
ਪਿੰਡ ਥਥਲਾ ਲਈ ਸੱਮਸਿਆ ਬਣਦੀ ਜਾ ਰਹੀ ਸੀ ਇਹ ਗੰਦਗੀ। ਇਸ ਪਿੰਡ ਵਿੱਚ ਗਲੀਆਂ ਤੇ ਨਾਲੀਆਂ ਵਿੱਚ ਬਹੁਚ ਗੰਦਗੀ ਸੀ, ਪਰ ਕੋਈ ਸਰਕਾਰੀ ਸਫਾਈ ਕਰਮਚਾਰੀ ਨਹੀਂ । ਜੇਕਰ ਕੋਈ ਸਰਕਾਰੀ ਸਫਾਈ ਕਰਮਚਾਰੀ ਪਿੰਡ ਵਿੱਚ ਆਉਂਦਾ ਵੀ ਸੀ, ਤਾਂ ਉਹ ਬੇਹੱਦ ਗੰਦਗੀ ਦਾ ਆਲਮ ਵੇਖ ਕੇ ਵਾਪਸ ਨਹੀ ਆਉਂਦਾ ਸੀ। ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਇੱਕ ਕਮੇਟੀ ਬਣਾਈ ਤੇ ਐਤਵਾਰ ਸਵੇਰੇ 6 ਤੋਂ 9 ਅਤੇ ਸ਼ਾਮ ਨੂੰ 3 ਤੋਂ 7 ਖੁਦ ਸਫਾਈ ਕਰਨ ਦੀ ਜ਼ਿੰਮੇਵਾਰੀ ਚੁੱਕੀ।
ਪਿਛਲੇ ਇੱਕ ਮਹੀਨੇ ਤੋਂ ਪਿੰਡ ਦੇ ਨੌਜਵਾਨਾਂ ਨੇ ਆਪਣੇ ਸਿਰ ਇਹ ਜ਼ਿੰਮੇਵਾਰੀ ਚੁੱਕੀ ਅਤੇ ਉਸ ਤੋਂ ਬਾਅਦ, ਜਿੱਥੇ ਪਿੰਡ ਦੀ ਨੁਹਾਰ ਬਦਲੀ ਹੈ, ਉੱਥੇ ਹੀ ਪਿੰਡ ਵਾਸੀ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ। ਨੌਜਵਾਨਾਂ ਵਲੋਂ ਇਸ ਸਫਾਈ ਉਪਰਾਲੇ ਲਈ ਗੁਰੂ ਰਵਿਦਾਸ ਮਹਾਰਾਜ ਦੇ ਨਾਂਅ ਦੀ ਇਕ ਸਭਾ ਵੀ ਬਣਾਈ ਗਈਹੈ। ਪਿੰਡ ਥਥਲਾ ਵਾਸੀ ਤਾਂ ਖੁਸ਼ ਹਨ ਹੀ, ਉਨ੍ਹਾਂ ਦੇ ਨਾਲ ਪਿੰਡ ਥਥਲੇ ਦੇ ਨਾਲ ਦੇ ਪਿੰਡ ਵੀ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਬਹੁਤ ਪ੍ਰਭਾਵਿਤ ਹਨ।