ਹੁਸ਼ਿਆਰਪੁਰ : ਜ਼ਿਲ੍ਹੇ ਦੇ ਪਿੰਡ ਕੱਕੋਂ ਦੇ ਪਿੰਡ ਵਾਸੀ ਸੜਕ ਨਾ ਬਨਣ ਤੋਂ ਕਾਫ਼ੀ ਦੁਖੀ ਹਨ। ਪਿੰਡ ਵਾਸੀਆਂ ਨੇ ਇਸ ਸੜਕ ਦੇ ਨਾ ਬਨਣ ਦਾ ਕਾਰਨ ਹਲਕੇ ਦੇ ਵਿਧਾਇਕ ਵੱਲੋਂ ਪੰਚਾਇਤ ਨਾਲ ਪੱਖਪਾਤ ਦੱਸਿਆ ਹੈ।
ਪਿੰਡ ਕੱਕੋਂ ਦੀ ਪੰਚਾਇਤ ਨੇ ਵਿਧਾਇਕ 'ਤੇ ਸਿਆਸੀ ਵਿਤਕਰੇਬਾਜ਼ੀ ਦੇ ਲਗਾਏ ਇਲਜ਼ਾਮ - ਪਿੰਡ ਕੱਕੋਂ ਦੀ ਸਰਪੰਚ ਰਜਿੰਦਰ ਕੌਰ
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੱਕੋਂ ਦੇ ਪਿੰਡ ਵਾਸੀ ਸੜਕ ਨਾ ਬਨਣ ਤੋਂ ਕਾਫ਼ੀ ਦੁਖੀ ਹਨ। ਪਿੰਡ ਵਾਸੀਆਂ ਨੇ ਇਸ ਸੜਕ ਦੇ ਨਾ ਬਨਣ ਦਾ ਕਾਰਨ ਹਲਕੇ ਦੇ ਵਿਧਾਇਕ ਵੱਲੋਂ ਪੰਚਾਇਤ ਨਾਲ ਪੱਖਪਾਤ ਦੱਸਿਆ ਹੈ।
ਪਿੰਡ ਦੀ ਸਰਪੰਚ ਰਜਿੰਦਰ ਕੌਰ ਨੇ ਦੱਸਿਆ ਕਿ ਹਲਕਾ ਵਿਧਾਇਕ ਤੇ ਸੱਤਾਧਾਰੀ ਪਾਰਟੀ ਪਿੰਡ ਦੀ ਪੰਚਾਇਤ ਨਾਲ ਇਸ ਕਰਕੇ ਵਿਤਕਰਾ ਕਰ ਰਹੀ ਹੈ ਕਿਉਂਕਿ ਉਹ ਕਿਸੇ ਪਾਰਟੀ ਵਿਸ਼ੇਸ਼ ਨਾਲ ਸਬੰਧਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਸੜਕ ਦੀ ਹਾਲਤ ਬਹੁਤ ਖਸਤਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਦਿਕੱਤ ਆ ਰਹੀ ਸੀ। ਇਸ ਕਾਰਨ ਪਿੰਡ ਦੀ ਪੰਚਾਇਤ ਨੇ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਸੇ ਦੌਰਾਨ ਹੀ ਬੀਡੀਪੀਓ ਨੇ ਸੜਕ ਦੇ ਨਿਰਮਾਣ ਦਾ ਕੰਮ ਬੰਦ ਕਰਵਾ ਦਿੱਤਾ। ਪਿੰਡ ਵਾਸੀਆਂ ਨੇ ਅਧਿਕਾਰੀਆਂ 'ਤੇ ਇਲਜ਼ਾਮ ਲਗਾਏ ਕਿ ਉਹ ਸਿਆਸੀ ਦਬਾਅ ਵਿੱਚ ਪਿੰਡ ਦੀ ਪੰਚਾਇਤ ਨੂੰ ਕੰਮ ਨਹੀਂ ਕਰਨ ਦੇ ਰਹੇ। ਇਸ ਬਾਰੇ ਪੰਚਾਇਤ ਸਕੱਤਰ ਰਣਜੀਤ ਕੁਮਾਰ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਸੜਕ ਦੇ ਕੰਮ ਨੂੰ ਰੁਕਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੜ ਇਸ ਕੰਮ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ।