ਪੰਜਾਬ

punjab

ETV Bharat / state

ਸੇਵਾ ਕੇਂਦਰ ਦੇ ਕਰਮਚਾਰੀ ਨੂੰ ਮੌਤ ਦਾ ਸਰਟੀਫ਼ਿਕੇਟ ਬਣਾਉਣ ਪਿਆ ਮਹਿੰਗਾ - TAKING BRIBE

ਸੇਵਾ ਕੇਂਦਰ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਹੈਲਪ ਡੈਸਕ ਓਪਰੇਟਰ ਕੋਮਲਪ੍ਰੀਤ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ । ਮੌਤ ਸਰਟੀਫਿਕੇਟ ਬਣਾਉਣ ਦੇ ਇਵਜ ਵਿਚ ਉਕਤ ਓਪਰੇਟਰ ਅਤੇ ਉਸ ਦੇ ਏਜੰਟ ਜਸਵਿੰਦਰ ਸਿੰਘ ਵਲੋਂ 4000 ਰੁਪਏ ਦੀ ਮੰਗ ਕੀਤੀ

ਰਿਸ਼ਵਤ

By

Published : Mar 28, 2019, 10:45 AM IST


ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੇਵਾ ਕੇਂਦਰ ਮਾਹਿਲਪੁਰ ਜਿਲ੍ਹਾਹੁਸ਼ਿਆਰਪੁਰ ਵਿਖੇ ਤਾਇਨਾਤ ਹੈਲਪ ਡੈਸਕ ਓਪਰੇਟਰ ਕੋਮਲਪ੍ਰੀਤ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਉਸ ਦੇ ਏਜੰਟ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਓਪਰੇਟਰ ਨੂੰ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਵਾਸੀ ਪਿੰਡ ਹਲੂਵਾਲ ਜ਼ਿਲ੍ਹਾਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਪਿਤਾ ਦਾ ਮੌਤ ਸਰਟੀਫਿਕੇਟ ਬਣਾਉਣ ਦੇ ਇਵਜ ਵਿਚ ਉਕਤ ਓਪਰੇਟਰ ਅਤੇ ਉਸ ਦੇ ਏਜੰਟ ਜਸਵਿੰਦਰ ਸਿੰਘ ਵਲੋਂ 4000 ਰੁਪਏ ਦੀ ਮੰਗ ਕੀਤੀ ਗਈ ਹੈ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਓਪਰੇਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ABOUT THE AUTHOR

...view details