ਹੁਸ਼ਿਆਰਪੁਰ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਵੀਸੀ ਨੇ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਜਨ ਕਲਿਆਣਕਾਰੀ ਸੇਵਾਂਵਾ ਦਾ ਜਾਇਜਾ ਲਿਆ।
ਵੀਸੀ ਨਾਲ ਗੱਲਬਾਤ ਕਰਦੋ ਹੋਏ ਸਿਵਲ ਹਸਪਤਾਲ ਦੇ ਮੁੱਖੀ ਅਫ਼ਸਰਾਂ ਨੇ ਹਸਪਤਾਲ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਡਾਕਟਰਾਂ ਤੇ ਸਟਾਫ ਦੀ ਘਾਟ, ਇਮਾਰਤ ਦੀ ਰੀਪੇਅਰ ਤੇ ਮੋਰਚਰੀ ਬਾਰੇ ਜਾਣਕਾਰੀ ਵੀਸੀ ਨਾਲ ਸਾਂਝੀ ਕੀਤੀ ਗਈ।
ਵਾਈਸ ਚੇਅਰਮੈਨ ਵੱਲੋਂ ਜਲਦ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਹਸਪਤਾਲ ਦੇ ਕੰਮਕਾਜ , ਸਫਾਈ ਵਿਵਸਥਾ ਅਤੇ ਆਧੁਨਿਕ ਮਸ਼ੀਨਰੀ ਬਾਰੇ ਤਸੱਲੀ ਪ੍ਰਗਟ ਕਰਦੇ ਹੋਏ ਪ੍ਰਸੰਸ਼ਾਂ ਜਾਹਰ ਕੀਤੀ ਅਤੇ ਕਿਹਾ ਕਿ ਸਰਕਾਰ ਦਾ ਮਕੱਸਦ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪਹਿਲ ਦੇ ਅਧਾਰ ਤੇ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ: ਸ਼ਾਹੀਨ ਬਾਗ਼ 'ਚ ਡਟੇ ਪੰਜਾਬ ਦੇ ਕਿਸਾਨ, ਕਿਹਾ- ਸਰਕਾਰ ਕਰ ਰਹੀ ਮੁਸਲਮਾਨਾਂ ਨਾਲ ਵਿਤਕਰਾ
ਉਨ੍ਹਾਂ ਹਸਪਤਾਲ ਦੇ ੳ.ਪੀ.ਡੀ., ਐਮ.ਸੀ.ਐਚ. ਵਾਰਡ, ਜ਼ਿਲ੍ਹਾ ਅਰਲੀ ਇੰਨਰਵੈਲਸ਼ਨ ਸੈਂਟਰ ਆਰ.ਬੀ.ਐਸ.ਕੇ., ਡਾਇਲਸਿਸ ਯੂਨਿਟ, ਟੈਲੀ ਮੈਡੀਸ਼ਨ, ਐਨ.ਸੀ.ਡੀ. ਕਲੀਨਿੰਕ, ਸਵਾਇਨ ਫਲੂ ਕਾਰਨਰ, ਬਲੱਡ ਬੈਕ ਅਤੇ ਦੰਦਾ ਦੇ ਵਿਭਾਗ ਤੇ ਐਮਰਜੈਸੀ ਵਾਰਡ ਵਿਚੱ ਜਾ ਕੇ ਸਫਾਈ ਅਤੇ ਕੰਮ ਦਾ ਜਾਇਜਾ ਲਿਆ।