ਚੰਡੀਗੜ੍ਹ: ਸਾਬਕਾ ਜੇਲ ਮੰਤਰੀ ਸੋਹਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਿਚ ਰਾਜ ਕੁਮਾਰ ਵੇਰਕਾ ਨੂੰ ਕੈਬਿਨਟ ਦਾ ਦਰਜਾ ਦੇ ਕੇ ਕੈਪਟਨ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਾਏ ਹਨ ਨਾਲ ਹੀ ਸਾਬਕਾ ਜੇਲ ਮੰਤਰੀ ਸੋਹਣ ਸਿੰਘ ਠੰਡਲ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਹੋਈਆਂ ਮੌਤਾਂ ਤੇ ਵੀ ਸਵਾਲ ਖੜੇ ਕੀਤੇ।
ਵੇਰਕਾ ਨੂੰ ਕੈਬਿਨਟ ਦਾ ਦਰਜਾ ਸਿੱਧੂ ਨੂੰ ਨੀਵਾਂ ਕਰਨ ਲਈ ਦਿੱਤਾ: ਸੋਹਣ ਸਿੰਘ ਠੰਡਲ - ਅੰਮ੍ਰਿਤਸਰ ਜੇਲ੍ਹ
ਸਾਬਕਾ ਜੇਲ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਵਿਚ ਕੈਪਟਨ ਨੇ ਰਾਜ ਕੁਮਾਰ ਵੇਰਕਾ ਨੂੰ ਕੈਬਿਨਟ ਦਾ ਦਰਜਾ ਦੇ ਕੇ ਸਿੱਧੂ ਨੂੰ ਨੀਵਾਂ ਕਰਨਾ ਵੀ ਇਕ ਮਕਸਦ ਸੀ। ਇਸ ਦੇ ਨਾਲ ਹੀ ਉਸਨੇ ਪੰਜਾਬ ਦੀਆਂ ਜੇਲ੍ਹਾਂ 'ਚ ਹੋ ਰਹੀਆਂ ਮੌਤਾਂ ਬਾਰੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ: ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ: ਔਜਲਾ
ਠੰਡਲ ਨੇ ਕਿਹਾ ਕਿ ਹਾਲ ਜੀ ਵਿਚ ਕੈਪਟਨ ਨੇ ਰਾਜ ਕੁਮਾਰ ਵੇਰਕਾ ਨੂੰ ਕੈਬਿਨਟ ਦਾ ਦਰਜਾ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਵੇਰਕਾ ਦਾ ਹੱਕ ਬਣਦਾ ਸੀ ਅਤੇ ਨਾਲ ਹੀ ਸਿੱਧੂ ਨੂੰ ਨੀਵਾਂ ਕਰਨਾ ਵੀ ਇਕ ਮਕਸਦ ਸੀ ਕਿਉਕਿ ਕੈਪਟਨ ਨੂੰ ਲੱਗਦਾ ਹੈ ਕਿ ਸਿੱਧੂ ਅਗਾਮੀ ਸਮੇਂ ਦੌਰਾਨ ਆਪਣੇ ਹਮਾਇਤੀਆਂ ਨਾਲ ਮਿਲ ਕਰ ਕੋਈ ਮੁਸ਼ਕਿਲ ਖੜੀ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੋਹਣ ਸਿੰਘ ਠੰਡਲ ਅਕਾਲੀ ਸਰਕਾਰ ਸਮੇਂ ਜੇਲ੍ਹ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜੇਲ੍ਹ ਦੇ ਪ੍ਰਬੰਧ ਵਿਚ ਅੱਜ ਵੀ ਬਹੁਤ ਸਾਰੀਆਂ ਖਾਮੀਆਂ ਹਨ ਜਿਸਨੂੰ ਦੂਰ ਕਰਨ ਦੀ ਲੋੜ ਹੈ।