ਹੁਸ਼ਿਆਰਪੁਰ:ਦਾਖਲਾ ਮੁਹਿੰਮ 2021-22 ਤਹਿਤ ਅੱਜ ਗੜ੍ਹਸ਼ੰਕਰ ਦੇ ਨਾਲ ਲਗਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੋੜਾ ਤੋਂ ਪ੍ਰਚਾਰ ਵੈਨ ਸਟੇਟ ਸਪੋਕਸ ਪਰਸਨ ਪ੍ਰਮੋਦ ਭਾਰਤੀ ਅਤੇ ਬਲਾਕ ਨੋਡਲ ਅਫਸਰ ਪਿ੍ੰਸੀਪਲ ਕਿਰਪਾਲ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸਰਕਾਰੀ ਸਕੂਲਾਂ 'ਚ ਦਾਖ਼ਲਾ ਮੁਹਿੰਮ ਤਹਿਤ ਬੋੜਾ ਤੋਂ ਵੈਨ ਰਵਾਨਾ - ਆਧੁਨਿਕ ਸਹੂਲਤਾਂ ਸਮਾਰਟ ਕਲਾਸਰੂਮ
ਦਾਖਲਾ ਮੁਹਿੰਮ 2021-22 ਤਹਿਤ ਅੱਜ ਗੜ੍ਹਸ਼ੰਕਰ ਦੇ ਨਾਲ ਲਗਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੋੜਾ ਤੋਂ ਪ੍ਰਚਾਰ ਵੈਨ ਨੂੰ ਸਟੇਟ ਸਪੋਕਸ ਪਰਸਨ ਪ੍ਰਮੋਦ ਭਾਰਤੀ ਅਤੇ ਬਲਾਕ ਨੋਡਲ ਅਫਸਰ ਪਿ੍ੰਸੀਪਲ ਕਿਰਪਾਲ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪਿ੍ੰਸੀਪਲ ਕਿਰਪਾਲ ਸਿੰਘ ਨੇ ਕਿਹਾ ਇਹ ਵੈਨ ਸ.ਸ.ਸ ਸਕੂਲ ਬੋੜਾ ਤੋਂ ਚਲਕੇ ਬਲਾਕ ਗੜਸ਼ੰਕਰ-2 ਅਧੀਨ ਆਉਂਦੇ ਸਕੂਲਾਂ ਅਤੇ ਸਬੰਧਤ ਪਿੰਡਾਂ ਵਿਚੋਂ ਹੁੰਦੀ ਹੋਈ ਨੰਗਲਾਂ, ਰੋੜ ਮਜਾਰਾ, ਕੁਨੈਲ, ਬਾਰਾਪੁਰ, ਡੱਲੇਵਾਲ, ਪੰਡੋਰੀ ਬੀਤ, ਝੂੰਗੀਆਂ, ਗੁਰੂਬਿਸ਼ਨਪੁਰੀ ਭਵਾਨੀਪੁਰ ਆਦਿ ਤੱਕ ਜਾਵੇਗੀ। ਦਾਖਲੇ ਸੰਬੰਧੀ ਪ੍ਰਚਾਰ ਕਰਦੀ ਹੋਈ ਵਾਪਿਸ ਸ.ਸ.ਸ.ਸ ਬੋੜਾ ਵਿਖੇ ਪਹੰਚ ਕੇ ਰੁਕੇਗੀ।
ਪ੍ਰਮੋਦ ਭਾਰਤੀ ਨੇ ਸਰਕਾਰੀ ਸਕੂਲਾਂ ਵਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਤਿ ਆਧੁਨਿਕ ਸਹੂਲਤਾਂ ਸਮਾਰਟ ਕਲਾਸਰੂਮ, ਡਿਜ਼ੀਟਲ ਐਜੈਕੇਸ਼ਨ, ਐੱਲ. ਈ. ਡੀ, ਪ੍ਰੋਜੈਕਟਰ, ਐਜੂਕੇਸ਼ਨਲ ਪਾਰਕ ਆਦਿ ਸਹੂਲਤਾਂ ਤੋਂ ਜਾਣੂ ਕਰਵਾਇਆ। ਉਨ੍ਹਾ ਸਰਕਾਰੀ ਸਕੂਲ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਮਾਰੀਆਂ ਵੱਡੀਆਂ ਮੱਲਾਂ ਦਾ ਜਿਕਰ ਕਰਦਿਆਂ ਸਾਰੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਦੀ ਅਪੀਲ ਕੀਤੀ।