ਹੁਸ਼ਿਆਰਪੁਰ:ਹੁਸ਼ਿਆਰਪੁਰ 'ਚ ਵਾਲਮੀਕਿ ਸਮਾਜ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹਦੇ ਹੋਏ DSP ਦੇ ਤਬਾਦਲੇ ਦੀ ਮੰਗ ਕੀਤੀ ਹੈ। ਵਾਲਮੀਕਿ ਸਮਾਜ ਵਲੋਂ ਹੁਸ਼ਿਆਰਪੁਰ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਸਥਾਨਕ ਘੰਟਾ ਘਰ ਚੌਕ ਜਾਮ ਕਰ ਦਿੱਤਾ ਤੇ ਦਤਬ ਸਿਟੀ ਪਲਵਿੰਦਰ ਸਿੰਘ ਅਤੇ ਪੁਲਿਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ DSP ਪਲਵਿੰਦਰ ਸਿੰਘ ਦੀ ਬਦਲੀ ਦੀ ਮੰਗ ਕੀਤੀ, ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਜ ਦੇ ਆਗੂਆਂ ਨੇ ਕਿਹਾ ਕਿਹਾ ਕੀ ਪੁਲਿਸ ਜਾਣਬੁਝ ਕੇ ਹਰ ਵਾਰ ਚੈਕਿੰਗ ਦੇ ਨਾਮ 'ਤੇ ਵਾਲਮੀਕਿ ਮੁਹੱਲਿਆ ਨੂੰ ਨਿਸ਼ਾਨਾ ਬਣਾ ਰਹੀ ਹੈ। ਜਦ ਕਿ ਪੁਲਿਸ ਵਾਲਮੀਕ ਮੁਹੱਲਿਆ ਤੋਂ ਇਲਾਵਾ ਹੋਰ ਕਿੱਧਰੇ ਵੀ ਚੈਕਕਿੰਗ ਨਹੀਂ ਕਰਦੀ।
ਜਾਤੀਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ: ਇਸ ਮੌਕੇ ਧਰਨਾਕਰੀਆਂ ਨੇ ਕਿਹਾ ਕੀ ਬੀਤੇ ਦਿਨ ਹੁਸ਼ਿਆਰਪੁਰ ਦੇ ਮੁਹੱਲਾ ਗੜ੍ਹੀ ਬੂਹੇ 'ਚ ਹੋਈ ਲੜਾਈ ਮਾਮਲੇ 'ਚ ਰਾਜ਼ੀਨਾਮਾ ਕਰਵਾਉਣ ਗਏ ਇੱਕ ਨੌਜਵਾਨ 'ਤੇ ਹੀ ਪਰਚਾ ਦਰਜ ਕਰ ਰਹੀ ਹੈ। ਜੋ ਕਿ ਸਿਧੇ ਤੋਰ 'ਤੇ ਦਰਸਾਉਂਦਾ ਹੈ ਕਿ ਪੁਲਿਸ ਵਾਲਮੀਕ ਸਮਾਜ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਸ ਮੌਕੇ ਵਾਲਮੀਕ ਸਮਾਜ ਨੇ ਮੰਗ ਕੀਤੀ ਕੀ DSP ਸਿਟੀ ਪਲਵਿੰਦਰ ਸਿੰਘ ਖੁਦ ਆਕੇ ਸਮੂਹ ਵਾਲਮੀਕ ਸਮਾਜ ਤੋਂ ਮੁਆਫੀ ਮੰਗਣ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਬਦਲੀ ਕੀਤੀ ਜਾਵੇ। ਕਿਓਂਕਿ ਓਹਨਾ ਵੱਲੋਂ ਜਾਤੀਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਸਾਡੀ ਸੁਣਵਾਈ ਕੀਤੇ ਨਹੀਂ ਹੁੰਦੀ। ਅੱਜ ਰੋਸ ਮੁਜਾਹਰਾ ਵੀ ਇਸੇ ਕਰਕੇ ਕੀਤਾ ਗਿਆ ਹੈ। ਕਿ ਓਹਨਾ ਦੀ ਕਿਸੇ ਨੇ ਇੰਨੇ ਦਿਨ ਤਕ ਅਜੇ ਸੁਣੀ ਨਹੀਂ।