ਹੁਸ਼ਿਆਰਪੁਰ :ਪੰਜਾਬ ਵਿਚ ਲਗਾਤਾਰ ਵਧ ਰਿਹਾ ਨਸ਼ੇ ਦਾ ਪ੍ਰਭਾਵ ਸੂਬੇ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ। ਆਏ ਦਿਨ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮਰ ਰਹੇ ਹਨ। ਹਾਲਾਂਕਿ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਵਾਅਦਾ ਇਹੀ ਕੀਤਾ ਗਿਆ ਸੀ ਕਿ ਪੰਜਾਬ ਵਿਚੋਂ ਨਸ਼ੇ ਦਾ ਦੈਂਤ ਖਤਮ ਕੀਤਾ ਜਾਵੇਗਾ। ਪਰ ਲਗਾਤਾਰ ਅਜਿਹੀਆਂ ਘਟਨਾਵਾਂ ਸਰਕਾਰ ਦੇ ਵਾਅਦੇ ਤੇ ਦਾਅਵੇ ਖੋਖਲੇ ਕਰਦੀਆਂ ਹਨ। ਨਸ਼ੇ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ ਤੇ ਕਈ ਨੌਜਵਾਨ ਇਸ ਦਲਦਲ ਵਿਚ ਫਸੇ ਹੋਏ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਦੋ ਨੌਜਵਾਨ ਨਸ਼ੇ ਦਾ ਦੈਂਤ ਨਿਗਲ ਗਿਆ।
5-6 ਦਿਨ ਤੋਂ ਲਾਪਤਾ ਸੀ ਦੋਵੇਂ ਨੌਜਵਾਨ :ਟਾਂਡਾ ਅਧੀਨ ਪੈਂਦੇ ਪਿੰਡ ਤਲਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ 5-6 ਦਿਨਾਂ ਤੋਂ ਘਰੋਂ ਗਾਇਬ ਹੋਏ 2 ਨੌਜਵਾਨ ਜਿਨ੍ਹਾਂ ਦੀਆਂ ਲਾਸ਼ਾਂ ਅੱਜ ਪਿੰਡ ਤਲਾ ਦੇ ਇਕ ਖੇਤ ਵਿਚੋਂ ਬਰਾਮਦ ਕੀਤੀਆਂ ਗਈਆਂ। ਇਸ ਹੌਲਨਾਕ ਘਟਨਾ ਦਾ ਅੱਜ ਉਸ ਸਮੇਂ ਖੁਲਾਸਾ ਹੋਇਆ ਜਦੋਂ ਇੱਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਗਿਆ ਹੋਇਆ ਸੀ ਕਿ ਆੜ ਵਿਚ ਦੋ ਨੌਜਵਾਨਾਂ ਦੀਆਂ ਦੀਆਂ ਲਾਸ਼ਾਂ ਪਈਆਂ ਦੇਖੀਆਂ। ਉਕਤ ਕਿਸਾਨ ਨੂੰ ਲਾਸ਼ਾਂ ਨਜ਼ਦੀਕ ਸਰਿੰਜਾਂ ਪਈਆਂ ਹੋਈਆਂ ਦਿਸੀਆਂ। ਜਿਸ ਉਪਰੰਤ ਉਸ ਨੇ ਪਿੰਡ ਦੇ ਸਰਪੰਚ ਅਤੇ ਟਾਂਡਾ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ :Delhi Liquor Scam Update : CBI ਅੱਜ ਮਨੀਸ਼ ਸਿਸੋਦੀਆ ਕੋਲੋਂ ਕਰੇਗੀ ਪੁੱਛਗਿੱਛ, ਕੇਜਰੀਵਾਲ ਨੇ ਜਤਾਇਆ ਇਹ ਖਦਸ਼ਾ